Home » ਪੂਰਬੀ ਆਕਲੈਂਡ ‘ਚ ਉੱਚੀ ਚੱਟਾਨਾਂ ਤੋਂ ਡਿੱਗੀ ਔਰਤ,ਗੰਭੀਰ ਰੂਪ ਵਿੱਚ ਹੋਈ ਜ਼ਖਮੀ….
Home Page News • New Zealand Local News • NewZealand

ਪੂਰਬੀ ਆਕਲੈਂਡ ‘ਚ ਉੱਚੀ ਚੱਟਾਨਾਂ ਤੋਂ ਡਿੱਗੀ ਔਰਤ,ਗੰਭੀਰ ਰੂਪ ਵਿੱਚ ਹੋਈ ਜ਼ਖਮੀ….

Spread the news

ਆਕਲੈਂਡ (ਬਲਜਿੰਦਰ ਸਿੰਘ) ਪੂਰਬੀ ਆਕਲੈਂਡ ਦੇ ਇੱਕ ਬੀਚ ‘ਤੇ ਉੱਚੀ ਚੱਟਾਨਾਂ ਤੋਂ ਡਿੱਗਣ ਕਾਰਨ ਇੱਕ ਔਰਤ ਗੰਭੀਰ ਸੱਟਾਂ ਲੱਗਣ ਦੀ ਖ਼ਬਰ ਹੈ।ਇਹ ਹਾਦਸਾ ਸੋਮਵਾਰ ਦੁਪਹਿਰ 3.45 ਵਜੇ ਮਿਊਜ਼ਿਕ ਪੁਆਇੰਟ ‘ਤੇ ਵਾਪਰਿਆ, ਜੋ ਕਿ ਬਕਲੈਂਡਜ਼ ਬੀਚ ਦੇ ਨੇੜੇ ਇੱਕ ਪ੍ਰਸਿੱਧ ਰਿਜ਼ਰਵ ਹੈ।ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਔਰਤ ਨੂੰ ਹੈਲੀਕਾਪਟਰ ਰਾਹੀ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਗੰਭੀਰ ਇਲਾਜ ਚੱਲ ਰਿਹਾ ਹੈ।