Home » ਡਾਕੂਮੈਂਟਰੀ ਮਾਮਲੇ ’ਚ ਅਦਾਲਤ ਦਾ ਰੁਖ ਕਰਨਗੇ ਬਲਕੌਰ ਸਿੰਘ, ਕਿਹਾ- ਜਦੋਂ ਤੱਕ ਪੁੱਤਰ ਦਾ ਅਦਾਲਤ ‘ਚ ਕੇਸ …
Home Page News India India News

ਡਾਕੂਮੈਂਟਰੀ ਮਾਮਲੇ ’ਚ ਅਦਾਲਤ ਦਾ ਰੁਖ ਕਰਨਗੇ ਬਲਕੌਰ ਸਿੰਘ, ਕਿਹਾ- ਜਦੋਂ ਤੱਕ ਪੁੱਤਰ ਦਾ ਅਦਾਲਤ ‘ਚ ਕੇਸ …

Spread the news

ਸਿੱਧੂ ਮੂਸੇਵਾਲਾ ’ਤੇ ਬਣੀ ਡਾਕੂਮੈਂਟਰੀ ’ਤੇ ਬੋਲਦੇ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਪੁੱਤਰ ਦਾ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ, ਉਦੋਂ ਤੱਕ ਕੋਈ ਵੀ ਡਾਕੂਮੈਂਟਰੀ ਰਿਲੀਜ਼ ਨਹੀਂ ਹੋਣੀ ਚਾਹੀਦੀ। ਉਨ੍ਹਾਂ ਵੱਲੋਂ ਮਹਾਰਾਸ਼ਟਰ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਰਿਲੀਜ਼ ਹੋਣ ਵਾਲੀ ਡਾਕੂਮੈਂਟਰੀ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਉਹ ਅਦਾਲਤ ਦਾ ਵੀ ਰੁਖ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਿਨਾਂ ਇਜਾਜ਼ਤ ਤੋਂ 2023 ਤੋਂ ਇਹ ਡਾਕੂਮੈਂਟਰੀ ਤਿਆਰ ਕੀਤੀ ਜਾ ਰਹੀ ਸੀ, ਜਿਸ ਦੀ ਉਨ੍ਹਾਂ ਤੋਂ ਮਨਜ਼ੂਰੀ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਿੱਧੂ ਮੂਸੇਵਾਲਾ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ, ਉਦੋਂ ਤੱਕ ਕੋਈ ਵੀ ਡਾਕੂਮੈਂਟਰੀ ਰਿਲੀਜ਼ ਨਹੀਂ ਹੋਣੀ ਚਾਹੀਦੀ। ਇਸ ਨਾਲ ਸਿੱਧੂ ਦੇ ਚਰਿੱਤਰ ਨੂੰ ਢਾਹ ਲੱਗੇਗੀ।ਬਲਕੌਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਐੱਫਆਈਆਰ ਵਿਚ ਨਾਂ ਦਰਜ ਹਨ, ਉਨ੍ਹਾਂ ਦੀ ਹੀ ਇਸ ਡਾਕੂਮੈਂਟਰੀ ਵਿੱਚ ਵੀਡੀਓ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਲੋਕਾਂ ਵੱਲੋਂ ਕਿਤਾਬਾਂ, ਡਾਕੂਮੈਂਟਰੀ ਅਤੇ ਫਿਲਮਾਂ ਬਣਾਉਣ ਲਈ ਉਨ੍ਹਾਂ ਕੋਲ ਪਹੁੰਚ ਕੀਤੀ ਗਈ ਹੈ ਪਰ ਉਹ ਜਦੋਂ ਤੱਕ ਸਿੱਧੂ ਮੂਸੇਵਾਲਾ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ, ਉਦੋਂ ਤੱਕ ਕੋਈ ਵੀ ਡਾਕੂਮੈਂਟਰੀ ਫਿਸਮ ਜਾਂ ਕਿਤਾਬ ਨਹੀਂ ਜਾਰੀ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਜਦੋਂ ਹੀ ਇਨਸਾਫ਼ ਮਿਲੇਗਾ ਤਾਂ ਅਸੀਂ ਖੁਦ ਵੀ ਉਨ੍ਹਾਂ ਲੋਕਾਂ ਦਾ ਸਾਥ ਦੇਵਾਂਗੇ, ਜੋ ਡਾਕੂਮੈਂਟਰੀ ਫਿਲਮ ਜਾਂ ਕਿਤਾਬ ਲਿਖਣਾ ਚਾਹੁੰਦੇ ਹਨ।ਬਲਕੌਰ ਸਿੰਘ ਨੇ ਕਿਹਾ ਕਿ ਕੁਝ ਲੋਕ ਸਿੱਧੂ ਮੂਸੇਵਾਲਾ ਦੇ ਆਪਣੇ ਆਪ ਨੂੰ ਦੋਸਤ ਦੱਸਦੇ ਹਨ ਪਰ ਅਸੀਂ ਅਜਿਹੇ ਕਿਸੇ ਵੀ ਦੋਸਤ ਨੂੰ ਨਹੀਂ ਜਾਣਦੇ, ਜੋ ਸਿੱਧੂ ਮੂਸੇਵਾਲਾ ਦੇ ਨਜ਼ਦੀਕ ਸੀ। ਅਜਿਹੇ ਦੋਸਤਾਂ ਨੂੰ ਹੀ ਲੈ ਕੇ ਉਹ ਖੁਦ ਵੀ ਪਰੇਸ਼ਾਨ ਰਹਿੰਦੇ ਹਨ ਅਤੇ 11 ਜੂਨ ਨੂੰ ਆ ਰਹੇ ਸਿੱਧੂ ਮੂਸੇਵਾਲਾ ਦੀ ਈਪੀ ਵਿੱਚ 3 ਗੀਤ ਹੋਣਗੇ ਤੇ ਪਹਿਲਾਂ ਅਜਿਹੇ ਦੋਸਤਾਂ ਨੂੰ ਹੀ ਜਵਾਬ ਦੇਣ ਵਾਲਾ ਗੀਤ ਹੋਵੇਗਾ, ਜਿਨ੍ਹਾਂ ਦੋਸਤਾਂ ਤੋਂ ਸਿੱਧੂ ਮੂਸੇਵਾਲਾ ਖੁਦ ਵੀ ਪਰੇਸ਼ਾਨ ਸੀ ਅਤੇ ਉਹ ਵੀ ਪਰੇਸ਼ਾਨ ਹਨ। ਉਨ੍ਹਾਂ ਡਾਕੂਮੈਂਟਰੀ ਫਿਲਮ ਅਤੇ ਕਿਤਾਬ ਲਿਖਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਕੇਸ ਚੱਲਦਾ ਹੈ, ਕ੍ਰਿਪਾ ਕਰਕੇ ਕੁਝ ਵੀ ਸਿੱਧੂ ਮੂਸੇਵਾਲਾ ’ਤੇ ਨਾਂ ਲਿਖਿਆ ਜਾਵੇ।