ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਸ਼ਨੀਵਾਰ ਸ਼ਾਮ ਨੂੰ ਆਕਲੈਂਡ ਦੇ ਨੌਰਥ ਸ਼ੋਰ ‘ਤੇ ਇੱਕ ਬਾਰ ‘ਤੇ ਹਥਿਆਰਾਂ ਦੀ ਨੋਕ ‘ਤੇ ਲੁੱਟ ਕਰਨ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।ਪੁਲਿਸ ਨੂੰ 14 ਜੂਨ ਨੂੰ ਸ਼ਾਮ 7.30 ਵਜੇ ਦੇ ਕਰੀਬ ਲੇਕ ਰੋਡ ‘ਤੇ ਸਥਿਤ ਬਾਰ ਵਿੱਚ ਬੁਲਾਇਆ ਗਿਆ ਸੀ।ਡਿਟੈਕਟਿਵ ਸੀਨੀਅਰ ਸਾਰਜੈਂਟ ਮੇਗਨ ਗੋਲਡੀ ਨੇ ਕਿਹਾ ਕਿ ਇਕੱਲਾ ਅਪਰਾਧੀ ਬਾਰ ਵਿੱਚ ਦਾਖਲ ਹੋਇਆ, “ਕਥਿਤ ਤੌਰ ‘ਤੇ ਇੱਕ ਹਥਿਆਰ ਲੈ ਕੇ ਗਿਆ ਸੀ, ਅਤੇ ਉਸ ਸਮੇਂ ਕੰਮ ਕਰ ਰਹੇ ਇੱਕ ਸਟਾਫ ਮੈਂਬਰ ਨੂੰ ਧਮਕੀ ਦਿੱਤੀ ਸੀ”।
ਅਪਰਾਧੀ ਨਕਦੀ ਲੈ ਇੱਕ ਚੋਰੀ ਦੀ ਗੱਡੀ ਵਿੱਚ ਮੌਕੇ ਤੋਂ ਫ਼ਰਾਰ ਹੋ ਗਿਆ।ਪੁਲਿਸ ਨੇ ਦੱਸਿਆ ਕਿ ਵਿਅਕਤੀ ਨੂੰ ਆਕਲੈਂਡ ਸ਼ਹਿਰ ਵਿੱਚ ਗ੍ਰਿਫਤਾਰ ਕਰ ਲਿਆ ਅਤੇ ਉਸ ਕੋਲੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਹੈ।ਗ੍ਰਿਫ਼ਤਾਰ ਕੀਤੇ ਗਏ 28 ਸਾਲਾ ਵਿਅਕਤੀ ਨੂੰ ਅੱਜ ਨੌਰਥ ਸ਼ੋਰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ, ਜਿਸ ‘ਤੇ ਭਿਆਨਕ ਡਕੈਤੀ ਦਾ ਦੋਸ਼ ਹੈ।
ਨੌਰਥ ਆਕਲੈਂਡ ‘ਚ ਇੱਕ ਬਾਰ ‘ਤੇ ਲੁੱਟ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ….












