Home » Whakatāne ‘ਚ ਅੱਜ ਸਵੇਰੇ ਚੋਰਾਂ ਨੇ ਲੁੱਟੀ ਡੇਅਰੀ ਸ਼ਾਪ…
Home Page News New Zealand Local News NewZealand

Whakatāne ‘ਚ ਅੱਜ ਸਵੇਰੇ ਚੋਰਾਂ ਨੇ ਲੁੱਟੀ ਡੇਅਰੀ ਸ਼ਾਪ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ ਹਥਿਆਰਬੰਦ ਲੁਟੇਰਿਆਂ ਨੇ Whakatāneਦੀ ਇੱਕ ਡੇਅਰੀ ਨੂੰ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਹੈ।ਸੀਨੀਅਰ ਸਾਰਜੈਂਟ ਹੈਲਨ ਹੇਅ ਨੇ ਕਿਹਾ ਕਿ ਤਿੰਨ ਵਿਅਕਤੀਆਂ ਦੇ ਦੁਕਾਨ ਵਿੱਚ ਹਥਿਆਰਾਂ ਨਾਲ ਦਾਖਲ ਹੋਣ ਤੋਂ ਬਾਅਦ ਸਵੇਰੇ 7.25 ਵਜੇ ਦੇ ਕਰੀਬ ਪੁਲਿਸ ਨੂੰ ਪੀਸ ਸਟ੍ਰੀਟ ਡੇਅਰੀ ਬੁਲਾਇਆ ਗਿਆ।ਹੇਅ ਨੇ ਕਿਹਾ ਕਿ ਚੋਰਾਂ ਕਥਿਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਮੌਕੇ ਤੋਂ ਫਰਾਰ ਹੋ ਗਏ।ਹੇਅ ਨੇ ਕਿਹਾ ਕਿ “ਇੱਕ ਲਾਲ ਸੁਜ਼ੂਕੀ ਸਵਿਫਟ ਨੂੰ ਵੀ ਡਕੈਤੀ ਵਿੱਚ ਵਰਤਿਆ ਗਿਆ ਮੰਨਿਆ ਜਾਂਦਾ ਹੈ। ਇਹ  ਸੁਜ਼ੂਕੀ ਸਵਿਫਟ  ਬਰਾਮਦ ਕਰ ਲਈ ਗਈ ਅਤੇ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।ਪੁਲਿਸ ਵੱਲੋਂ ਬਾਕੀ ਅਪਰਾਧੀਆਂ ਨੂੰ ਲੱਭਣ ਲਈ ਪੁੱਛਗਿੱਛ ਜਾਰੀ ਹੈ।