Home » ਫਰਾਂਸ ‘ਚ ਪੰਜਾਬੀਆਂ 2 ਗਰੁੱਪਾਂ ਵਿੱਚ ਹੋਈ ਲੜਾਈ ਦੌਰਾਨ ਚੱਲੀ ਗੋਲੀ ਵਿੱਚ ਇੱਕ ਦੀ ਹੋਈ ਮੌਤ, ਦੂਸਰੇ ਦੀ ਹਾਲਤ ਨਾਜ਼ੁਕ…
Home Page News India World

ਫਰਾਂਸ ‘ਚ ਪੰਜਾਬੀਆਂ 2 ਗਰੁੱਪਾਂ ਵਿੱਚ ਹੋਈ ਲੜਾਈ ਦੌਰਾਨ ਚੱਲੀ ਗੋਲੀ ਵਿੱਚ ਇੱਕ ਦੀ ਹੋਈ ਮੌਤ, ਦੂਸਰੇ ਦੀ ਹਾਲਤ ਨਾਜ਼ੁਕ…

Spread the news

 ਫਰਾਂਸ ਦੇ ਜਿਲ੍ਹਾ ਨੰਬਰ 93 ਦੇ ਪਿੰਡ ਡਰਾਂਸੀ ਵਿਖ਼ੇ ਪੰਜਾਬੀਆਂ ਦੇ ਗਰੁੱਪਾਂ ਨੇ ਇੱਕ ਦੂਜੇ ਨੂੰ ਵੰਗਾਰ ਕੇ ਕਾਤਲਾਨਾ ਹਮਲਾ ਕੀਤਾ | ਦੋਹਾਂ ਗਰੁੱਪਾਂ ਦੇ ਨੌਜੁਆਨਾਂ ਦੀ ਗਿਣਤੀ ਲੱਗਭੱਗ ਬਾਰਾਂ ਦੱਸੀ ਜਾ ਰਹੀ ਹੈ | ਵਿਕਰਮਜੀਤ ਸਿੰਘ ਉਰਫ ਵਿੱਕੀ ਦੇ ਚਾਰ ਗੋਲੀਆਂ ਵੱਜੀਆਂ, ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਦੂਸਰਾ ਸਾਥੀ, ਜਿਸਦਾ ਨਾਮ ਚੀਮਾਂ ਦੱਸਿਆ ਜਾਂ ਰਿਹਾ ਹੈ ਉਹ ਵੀ ਸਰਕਾਰੀ ਹਸਪਤਾਲ ਐਵੀਸਨ ਵਿਖ਼ੇ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ, ਮਿਲੀਆਂ ਸੂਚਨਾਵਾਂ ਅਨੁਸਾਰ ਫਿਲਹਾਲ ਉਹ ਜੇਰੇ ਇਲਾਜ ਹਵਾ ਅਤੇ ਉਸਦੇ ਵੱਜੀਆਂ ਦੋਵੇਂ ਗੋਲੀਆਂ ਡਾਕਟਰਾਂ ਨੇ ਕੱਢ ਦਿੱਤੀਆਂ ਹਨ | ਮੌਕੇ ਤੇ ਪੁਜੀ ਪੀਲੀਸ ਨੇ ਦੋ ਪੰਜਾਬੀਆਂ ਨੂੰ ਜੇਲ ਦਿੱਤਾ ਹੈ, ਜਦਕਿ ਬਾਕੀ ਦੇ ਭੱਜਣ ਵਿੱਚ ਕਾਮਯਾਬ ਹੋ ਗਏ ਦੱਸੇ ਜਾਂ ਰਹੇ ਹਨ, ਜਿਨ੍ਹਾਂ ਦੀ ਫਰੈਂਚ ਪੁਲਿਸ ਭਾਲ ਕਰ ਰਹੀ ਹੈ | ਮੌਤ ਦੀ ਖ਼ਬਰ ਸੁਣਦੇ ਹੀ ਪਿੰਡ ਕਾਲਾ ਬਾਗੜੀਆਂ ਵਿਖ਼ੇ ਸਬੰਧਿਤ ਪ੍ਰੀਵਾਰ ਸਾਹਿਤ ਸਾਰਾ ਪਿੰਡ ਸੋਗ ਵਿੱਚ ਡੁੱਬਿਆ ਹੋਇਆ ਹੈ |