Home » ਦੋਸਾਂਝਾਂ ਵਾਲੇ ਨੇ ਇੱਕ ਵਾਰ ਫਿਰ ਤੋਂ ਵਧਾਇਆ ਪੰਜਾਬੀਆਂ ਦਾ ਮਾਣ,ਹੁਣ ਕੈਨੇਡਾ ਦੀ…..
Entertainment • Home Page News • India • India News • World

ਦੋਸਾਂਝਾਂ ਵਾਲੇ ਨੇ ਇੱਕ ਵਾਰ ਫਿਰ ਤੋਂ ਵਧਾਇਆ ਪੰਜਾਬੀਆਂ ਦਾ ਮਾਣ,ਹੁਣ ਕੈਨੇਡਾ ਦੀ…..

Spread the news

ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਦੀ ਅਗਲੀ ਫਿਲਮ ‘ਸਰਦਾਰ ਜੀ 3’ ’ਚ ਪਾਕਿਸਤਾਨੀ ਅਦਾਕਾਰਾ ਨੂੰ ਲੈਣ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੇ ਦਿਲਜੀਤ ਸਿੰਘ ’ਤੇ ਕੈਨੇਡਾ ਦੀ ਟੋਰਾਂਟੋ ਮੈਟਰੋਪਾਲਿਟਿਨ ਯੂਨੀਵਰਿਸਟੀ (ਟੀਐੱਮਯੂ) ਵਿਸ਼ੇਸ਼ ਸਿਲੇਬਸ ਸ਼ੁਰੂ ਕਰ ਜਾ ਰਹੀ ਹੈ। ਇਸ ’ਚ ਉਨ੍ਹਾਂ ਦੇ ਸਭਿਆਚਾਰਕ ਤੇ ਸੰਗੀਤ ਪ੍ਰਭਾਵਾਂ ਦਾ ਆਲਮੀ ਪੱਧਰ ’ਤੇ ਅਧਿਐਨ ਕੀਤਾ ਜਾਵੇਗਾ।ਟੀਐੱਮਯੂ ਦੇ ਕ੍ਰਿਏਟਿਵ ਸਕੂਲ ਵੱਲੋਂ ਇਹ ਸਿਲੇਬਸ 2026 ਦੇ ਅੰਤ ’ਚ ਸ਼ੁਰੂ ਕੀਤਾ ਜਾਵੇਗਾ। ਇਸ ’ਚ ਦਿਲਜੀਤ ਦੇ ਪੰਜਾਬੀ ਸੰਗੀਤ, ਆਲਮੀ ਪੌਪ ਸਭਿਆਚਾਰ ਤੇ ਪਰਵਾਸੀ ਪਛਾਣ ’ਚ ਯੋਗਦਾਨ ਨੂੰ ਪ੍ਰਮੁੱਖ ਤੌਰ ’ਤੇ ਸ਼ਾਮਲ ਕੀਤਾ ਜਾਵੇਗਾ। ਇਹ ਐਲਾਨ ਟੋਰਾਂਟੋ ਦੇ ਐੱਨਐੱਕਸਐੱਨਈ ਫੈਸਟੀਵਲ ’ਚ ਹੋਏ ਬਿਲਬੋਰਡ ਸਮਿਟ ਦੌਰਾਨ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਕੈਨੇਡੀਅਨ ਯੂਨੀਵਰਿਸਟੀ ਨੇ ਕਿਸੇ ਪੰਜਾਬੀ ਕਲਾਕਾਰ ’ਤੇ ਅਕਾਦਮਿਕ ਪ੍ਰੋਗਰਾਮ ਸ਼ੁਰੂ ਕੀਤਾ ਹੈ।