Home » ਨੌਜਵਾਨ ਪੰਜਾਬੀ ਗੀਤਕਾਰ ਗੁਰਬਾਜ਼ ਬਾਜਵਾ ਦਾ ਦੇਹਾਂਤ!
Home Page News India India News

ਨੌਜਵਾਨ ਪੰਜਾਬੀ ਗੀਤਕਾਰ ਗੁਰਬਾਜ਼ ਬਾਜਵਾ ਦਾ ਦੇਹਾਂਤ!

Spread the news

ਨੌਜਵਾਨ ਪੰਜਾਬੀ ਗੀਤਕਾਰ ਗੁਰਬਾਜ਼ ਬਾਜਵਾ ਦਾ ਅੱਜ ਤੜਕਸਾਰ ਦਿਲ ਦੀ ਹਰਕਤ ਬੰਦ ਹੋਣ ਕਾਰਨਨਾਗਪੁਰ(ਮਹਾਰਾਸ਼ਟਰਾ) ਵਿਖੇ ਦੇਹਾਂਤ ਹੋ ਗਿਆ ਹੈ। ਉਹ ਲਗਪਗ 45 ਸਾਲ ਦੇ ਸਨ। ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਗੁਰਸ਼ਾਨ ਬਾਜਵਾ ਨੇ ਟੈਲੀਫ਼ੋਨ ਰਾਹੀਂ ਦਿੱਤੀ।
ਉਨ੍ਹਾਂ ਦੀ ਮ੍ਰਿਤਕ ਦੇਹ ਨਾਗਪੁਰ ਤੋਂ ਪਿੰਡ ਬਸੰਤਕੋਟ (ਗੁਰਦਾਸਪੁਰ) ਲਿਆਂਦੀ ਜਾ ਰਹੀ ਹੈ। ਗੁਰਬਾਜ਼ ਬਾਜਵਾ ਦਾ ਅੰਤਿਮ ਸੰਸਕਾਰ 1 ਜੁਲਾਈ ਨੂੰ ਪਿੰਡ ਬਸੰਤਕੋਟ ਵਿੱਚ ਬਾਦ ਦੁਪਹਿਰ ਕੀਤਾ ਜਾਵੇਗਾ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਹੋਣਹਾਰ ਗੀਤਕਾਰ ਗੁਰਬਾਜ਼ ਬਾਜਵਾ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਗੁਰਬਾਜ਼ ਬਾਜਵਾ ਦੇ ਲਿਖੇ ਗੀਤਾਂ ਨੂੰ ਰਵਿੰਦਰ ਗਰੇਵਾਲ ਤੇ ਮਿਸ ਪੂਜਾ ਤੇ ਕਈ ਹੋਰ ਨਾਮਵਰ ਗਾਇਕਾਂ ਨੇ ਗਾਇਆ ਹੈ। ਉਹ ਆਪ ਵੀ ਸੁਰੀਲੇ ਕਲਾਕਾਰ ਸਨ।