Home » ਛੋਟੀ ਉਮਰ ”ਚ ਹੀ ਤੇਗਬੀਰ ਨੇ ਮਾਰੀਆਂ ਵੱਡੀਆਂ ਮੱਲ੍ਹਾਂ,ਮਾਊਂਟ ਐਲਬਰਸ ਚੋਟੀ ਨੂੰ ਕੀਤਾ ਸਰ…
Home Page News India India News Sports World World News

ਛੋਟੀ ਉਮਰ ”ਚ ਹੀ ਤੇਗਬੀਰ ਨੇ ਮਾਰੀਆਂ ਵੱਡੀਆਂ ਮੱਲ੍ਹਾਂ,ਮਾਊਂਟ ਐਲਬਰਸ ਚੋਟੀ ਨੂੰ ਕੀਤਾ ਸਰ…

Spread the news

ਰੋਪੜ ਦੇ ਤੇਗਬੀਰ ਸਿੰਘ ਨੇ ਰੂਸ ਵਿਚ ਸਥਿਤ ਮਾਊਂਟ ਐਲਬਰਸ (ਯੂਰਪ ਮਹਾਂਦੀਪ) ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਜੋਕਿ 18510 ਫੁੱਟ (5642 ਮੀਟਰ) ਤੋਂ ਵੱਧ ਦੀ ਹੈਰਾਨੀਜਨਕ ਉਚਾਈ ’ਤੇ ਹੈ। 6 ਸਾਲ ਅਤੇ 9 ਮਹੀਨਿਆਂ ਦੀ ਛੋਟੀ ਉਮਰ ‘ਚ ਤੇਗਬੀਰ ਸਿੰਘ ਨੇ ਇਕ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ ਅਤੇ ਉਹ ਮਾਊਂਟ ਐਲਬਰਸ ( ਯੂਰਪ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ) ਨੂੰ ਸਰ ਕਰਨ ਵਾਲਾ ਦੁਨੀਆ ਦਾ ਸਭ ਤੋਂ ਛੋਟਾ ਪਰਬਤਰੋਹੀ ਬਣ ਗਿਆ ਹੈ। ਤੇਗਬੀਰ ਨੇ 20 ਜੂਨ ਨੂੰ ਮਾਊਂਟ ਐਲਬਰਸ ਤੱਕ ਟ੍ਰੈਕ ਸ਼ੁਰੂ ਕੀਤਾ ਅਤੇ 28 ਜੂਨ 2025 ਨੂੰ ਪਹਾੜ ਦੇ ਸਭ ਤੋਂ ਉੱਚੇ ਬਿੰਦੂ ਐਲਬਰਸ ਚੋਟੀ ਤੱਕ ਪਹੁੰਚਣ ਵਿਚ ਕਾਮਯਾਬ ਹੋਇਆ ।