ਮੋਗਾ ਦੇ ਪਿੰਡ ਦੌਲੇ ਵਾਲਾ ਮਾਇਰ ‘ਚ ਗੁਰਦੁਆਰਾ ਸਾਹਿਬ ਵਿਚ ਇਕ ਧਾਰਮਿਕ ਸਮਾਗਮਾਂ ‘ਚ ਸੇਵਾ ਕਰ ਰਹੀ ਭੈਣ ਦਾ ਭਰਾ ਨੇ ਗੋਲੀ ਮਾਰ ਦੇ ਕਤਲ ਕਰ ਦਿੱਤਾ ਹੈ। ਭਰਾ ਆਪਣੀ ਭੈਣ ਦੇ ਪ੍ਰੇਮ ਵਿਆਹ ਤੋਂ ਪਰੇਸ਼ਾਨ ਭਰ ਨੇ ਕਤਲ ਕਰਨ ਤੋਂ ਬਾਅਦ ਖੁਦ ਪੁਲਿਸ ਸਾਹਮਣੇ ਪੇਸ਼ ਹੋ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਦੌਲੇਵਾਲਾ ਮਾਇਰ ਦੀ ਰਹਿਣ ਵਾਲੀ ਸਿਮਰਨ ਕੌਰ ਦਾ ਤਿੰਨ ਸਾਲ ਪਹਿਲਾਂ ਇੰਦਰਜੀਤ ਸਿੰਘ ਨਾਲ ਪ੍ਰੇਮ ਵਿਆਹ ਹੋਇਆ ਸੀ। ਉਸਦਾ ਭਰਾ ਹਰਮਨ ਸਿੰਘ ਇਸ ਗੱਲ ਤੋਂ ਨਾਰਾਜ਼ ਸੀ।ਬੁੱਧਵਾਰ ਦੇਰ ਸ਼ਾਮ ਉਸ ਦੀ ਭੈਣ ਸਿਮਰਨ ਕੌਰ ਪਿੰਡ ਸਿਮੂ ਦੇ ਇੱਥੋ ਦੇ ਇਕ ਗੁਰੂਦੁਆਰਾ ਸਾਹਿਬ ਵਿਚ ਲੰਗਰ ‘ਚ ਸੇਵਾ ਕਰ ਰਹੀ ਸੀ, ਤਾਂ ਹਰਮਨ ਸਿੰਘ ਨੇ ਆਪਣੀ ਭੈਣ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਤੋਂ ਬਾਅਦ ਉਸਨੇ ਖੁਦ ਪੁਲਿਸ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ। ਸੂਚਨਾ ਮਿਲਣ ‘ਤੇ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਲਈ ਮੋਗਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਗੁਰਦੁਆਰਾ ਸਾਹਿਬ ‘ਚ ਸੇਵਾ ਕਰ ਰਹੀ ਭੈਣ ਦਾ ਭਰਾ ਨੇ ਕੀਤਾ ਕ/ਤ/ਲ…












