Home » ਨੇਪੀਅਰ ‘ਚ ਟਰੱਕ ਦੀ ਫੇਟ ਵੱਜਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ…
Home Page News • New Zealand Local News • NewZealand

ਨੇਪੀਅਰ ‘ਚ ਟਰੱਕ ਦੀ ਫੇਟ ਵੱਜਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਉੱਤਰੀ ਨੇਪੀਅਰ ਵਿੱਚੋਂ ਲੰਘਦੇ ਇੱਕ ਹਾਈਵੇਅ ‘ਤੇ ਇੱਕ ਪੈਦਲ ਯਾਤਰੀ ਨੂੰ ਟਰੱਕ ਦੀ ਫੇਟ ਲੱਗਣ ਦੀ ਖ਼ਬਰ ਹੈ।ਐਮਰਜੈਂਸੀ ਸੇਵਾਵਾਂ ਨੂੰ ਅੱਜ ਦੁਪਹਿਰ 1 ਵਜੇ ਦੇ ਕਰੀਬ ਸਟੇਟ ਹਾਈਵੇਅ 2, ਮੇਨ ਨੌਰਥ ਰੋਡ, ਬੇ ਵਿਊ ‘ਤੇ ਇੱਕ ਟਰੱਕ ਅਤੇ ਇੱਕ ਪੈਦਲ ਯਾਤਰੀ ਵਿਚਕਾਰ ਟੱਕਰ ਹੋਣ ਦੀਆਂ ਰਿਪੋਰਟਾਂ ਮਿਲੀਆਂ।ਹਾਟੋ ਹੋਨ ਸੇਂਟ ਜੌਨ ਦੇ ਬੁਲਾਰੇ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਾਕਸ ਬੇ ਹਸਪਤਾਲ ਲਿਜਾਇਆ ਗਿਆ ਹੈ।