ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਦੇ ਵਿਟਫੋਰਡ ਇਲਾਕੇ ‘ਚ ਇੱਕ ਘਰ ਵਿੱਚ ਚੋਰੀ ਕਰਨ ਦੇ ਇਰਾਦੇ ਨਾਲ ਦਾਖਲ ਹੋ ਰਹੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਅਤੇ ਉਸਦੇ ਕਥਿਤ ਸਾਥੀ ਨੂੰ ਲੱਭਣ ਲਈ ਪੁੱਛਗਿੱਛ ਜਾਰੀ ਹੈ।ਕਾਉਂਟੀਜ਼ ਮੈਨੂਕਾਊ ਈਸਟ ਏਰੀਆ ਕਮਾਂਡਰ, ਇੰਸਪੈਕਟਰ ਰਾਕਾਨਾ ਕੁੱਕ ਦਾ ਕਹਿਣਾ ਹੈ ਕਿ 12.30 ਵਜੇ ਦੇ ਕਰੀਬ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਚੋਰਾਂ ਵੱਲੋ ਇੱਕ ਦਾ ਸ਼ੀਸ਼ਾ ਤੋੜ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ‘ਤੇ ਪੁਲਿਸ ਵੱਲੋਂ ਜਲਦ ਹਰਕਤ ਵਿੱਚ ਆਉਂਦੇ ਮੌਕੇ ‘ਤੇ ਈਗਲ ਹੈਲੀਕਾਪਟਰ, ਇੱਕ ਕੁੱਤਾ ਯੂਨਿਟ ਅਤੇ ਹੋਰ ਜ਼ਮੀਨੀ ਸਟਾਫ ਸਮੇਤ ਮੌਕੇ ‘ਤੇ ਪਹੁੰਚੇ।ਅਤੇ ਕੁੱਝ ਸਮੇਂ ਬਾਅਦ ਹੀ ਪੁਲਿਸ ਨੇ ਇੱਕ 44 ਸਾਲਾ ਵਿਅਕਤੀ ਨੂੰ ਕਾਬੂ ਕਰ ਲਿਆ ਜਿਸ ‘ਤੇ ਚੋਰੀ ਅਤੇ ਗੈਰ-ਕਾਨੂੰਨੀ ਤੌਰ ‘ਤੇ ਘਰ ਵਿੱਚ ਦਾਖਲ ਹੋਣ ਦਾ ਦੋਸ਼ ਲਗਾਇਆ ਹੈ ਅਤੇ ਉਸਨੂੰ ਅੱਜ ਮੈਨੂਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਆਕਲੈਂਡ ਦੇ Whitford ਇਲਾਕੇ ‘ਚ ਚੋਰੀ ਦੀ ਨੀਅਤ ਨਾਲ ਇੱਕ ਘਰ ਵਿੱਚ ਦਾਖਲ ਹੋਣ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ….












