ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਦੇ ਮੈਂਗਰੀ ਬ੍ਰਿਜ ‘ਤੇ ਅੱਜ ਸਵੇਰੇ ਲਗਭਗ 8 ਵਜੇ ਦੇ ਕਰੀਬ ਇੱਕ ਔਰਤ ‘ਤੇ ਚਾਕੂ ਨਾਲ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਔਰਤ ਨੂੰ ਗੰਭੀਰ ਹਾਲਤ ‘ਚ ਮਿਡਲਮੋਰ ਹਸਪਤਾਲ ਲਿਜਾਇਆ ਗਿਆ ਹੈ।ਇਹ ਘਟਨਾ Whanui Place ‘ਤੇ ਵਾਪਰੀ ਹੈ ਜਿੱਥੇ ਮੌਕੇ ‘ਤੇਬਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ।ਘਟਨਾ ਸਥਾਨ ‘ਤੇ ਲਗਭਗ 10 ਪੁਲਿਸ ਵਾਹਨ ਮੌਜੂਦ ਸਨ ਅਤੇ ਪੁਲਿਸ ਕੁੱਤਿਆਂ ਦੀ ਮਦਦ ਨਾਲ ਇਲਾਕੇ ਦੀ ਛਾਣਬੀਨ ਕੀਤੀ ਗਈ। ਮੌਕੇ ‘ਤੇ ਹੀ ਇੱਕ ਆਦਮੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਜਾਂਚ ਜਾਰੀ ਹੈ।
ਮੈਂਗਰੀ ‘ਚ ਇੱਕ ਔਰਤ ‘ਤੇ ਚਾਕੂ ਨਾਲ ਹੋਇਆ ਹ ਮ ਲਾ,ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ…












