Home » ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਵਿਆਹੁਤਾ ਔਰਤ ਦੀ ਇਟਲੀ ’ਚ ਹੋਈ ਮੌਤ…
Home Page News India India News World

ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਵਿਆਹੁਤਾ ਔਰਤ ਦੀ ਇਟਲੀ ’ਚ ਹੋਈ ਮੌਤ…

Spread the news


ਕਪੂਰਥਲਾ ਦੇ ਨਡਾਲਾ ਕਸਬੇ ਨਾਲ ਸਬੰਧਤ ਵਿਆਹੁਤਾ ਔਰਤ ਦੀ ਇਟਲੀ ਵਿਚ ਮੌਤ ਹੋਣ ਬਾਰੇ ਦੁਖਦ ਖ਼ਬਰ ਮਿਲੀ ਹੈ। ਇਟਲੀ ਵਿਚ ਰਹਿ ਰਹੇ ਨਡਾਲਾ ਨਿਵਾਸੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਸ ਦੀ ਪਤਨੀ ਕਾਜਲ ਸ਼ਰਮਾ (ਉਮਰ 38 ਸਾਲ) ਇਕ ਹਫਤਾ ਪਹਿਲਾਂ ਅਚਾਨਕ ਬਿਮਾਰ ਹੋ ਗਈ ਸੀ। ਬਿਮਾਰੀ ਕਾਰਨ ਉਹ ਹਸਪਤਾਲ ਵਿਚ ਦਾਖਲ ਸੀ, ਜਿੱਥੇ ਇਲਾਜ ਦੌਰਾਨ ਉਸ ਦਾ ਦੇਹਾਂਤ ਹੋ ਗਿਆ। ਸੰਦੀਪ ਕੁਮਾਰ ਅਨੁਸਾਰ ਪਰਿਵਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਕਾਜਲ ਦਾ ਸਸਕਾਰ ਇਟਲੀ ਵਿਚ ਹੀ ਕੀਤਾ ਜਾਵੇਗਾ।