ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਉਪਨਗਰ ਐਵੋਨਡੇਲ ਵਿੱਚ ਰਾਤ ਭਰ ਪਾਣੀ ਦੀ ਮੁੱਖ ਪਾਈਪ ਫਟਣ ਦੀ ਘਟਨਾ ਵਾਲੀ ਥਾਂ ‘ਤੇ ਐਮਰਜੈਂਸੀ ਸੇਵਾਵਾਂ ਮੌਜੂਦ ਸਨ।
ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਰੋਜ਼ਬੈਂਕ ਰੋਡ ‘ਤੇ ਮੁੱਖ ਪਾਈਪ ਫਟਣ ਕਾਰਨ ਸੜਕ ‘ਤੇ ਪਾਣੀ ਭਰ ਗਿਆ ਰਾਤ ਕਰੀਬ 12.30 ਵਜੇ ਉਹਨਾਂ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕੀਤੀ ਉਹ ਲਗਭਗ ਉੱਥੇ ਤਿੰਨ ਘੰਟੇ ਕੰਮ ਕਰਦੇ ਰਹੇ।
ਆਕਲੈਂਡ ਦੇ ਪਾਣੀ ਪ੍ਰਦਾਤਾ ਵਾਟਰਕੇਅਰ ਨੇ ਕਿਹਾ ਕਿ ਉਸਨੇ ਪਾਈਪ ਫਟਣ ਨਾਲ ਪ੍ਰਭਾਵਿਤ ਲਗਭਗ 40 ਜਾਇਦਾਦਾਂ ਨੂੰ ਸਪਲਾਈ ਨੂੰ ਬਹਾਲ ਕਰ ਦਿੱਤਾ ਹੈ।
ਆਕਲੈਂਡ ਦੇ ਐਵੋਨਡੇਲ ‘ਚ ਫਟਿਆ ਪਾਣੀ ਵਾਲਾ ਪਾਈਪ,ਸੜਕਾਂ ‘ਤੇ ਹੋਇਆ ਪਾਣੀ-ਪਾਣੀ….












