Home » ਆਕਲੈਂਡ ਦੇ ਓਨੀਹੰਗਾ ‘ਚ ਇੱਕ ਬੱਸ ਹਾਦਸੇ ਵਿੱਚ ਜ਼ਖ਼ਮੀ ਹੋਈ ਬਜ਼ੁਰਗ ਔਰਤ ਦੀ ਹੋਈ ਮੌ,ਤ…
Home Page News New Zealand Local News NewZealand

ਆਕਲੈਂਡ ਦੇ ਓਨੀਹੰਗਾ ‘ਚ ਇੱਕ ਬੱਸ ਹਾਦਸੇ ਵਿੱਚ ਜ਼ਖ਼ਮੀ ਹੋਈ ਬਜ਼ੁਰਗ ਔਰਤ ਦੀ ਹੋਈ ਮੌ,ਤ…

Spread the news


ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਦਿਨੀ ਆਕਲੈਂਡ ਦੀ ਇੱਕ ਸੜਕ ‘ਤੇ ਬੱਸ ਦੀ ਟੱਕਰ ਲੱਗਣ ਕਾਰਨ ਜ਼ਖ਼ਮੀ ਹੋਈ ਇੱਕ ਬਜ਼ੁਰਗ ਔਰਤ ਦੀ ਹਸਪਤਾਲ ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ।
ਡਿਟੈਕਟਿਵ ਸਾਰਜੈਂਟ ਵੇਨ ਗੀਅਰ ਨੇ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਸਵੇਰੇ 11.30 ਵਜੇ ਓਨੀਹੁੰਗਾ ਦੀ ਚਰਚ ਸਟ੍ਰੀਟ ‘ਤੇ ਇੱਕ ਬੱਸ ਅਤੇ ਇੱਕ ਪੈਦਲ ਯਾਤਰੀ ਵਿਚਕਾਰ ਵਾਪਰੇ ਹਾਦਸੇ ਦੀਨਸੂਚਨਾ ਦਿੱਤੀ ਗਈ ਸੀ।ਹਾਦਸੇ ਵਿੱਚ 80 ਸਾਲਾਂ ਦੀ ਔਰਤ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਜਿੱਥੇ ਕੱਲ੍ਹ ਦੁਪਹਿਰ ਉਸਦੀ ਮੌਤ ਹੋ ਗਈ।ਗੀਅਰ ਨੇ ਕਿਹਾ ਕਿ ਸੀਰੀਅਸ ਕਰੈਸ਼ ਯੂਨਿਟ ਨੇ ਹਾਦਸੇ ਦੀ ਜਾਂਚ ਕੀਤੀ ਅਤੇ ਉਹਨਾਂ ਦੀ ਪੁੱਛਗਿੱਛ ਅਜੇ ਜਾਰੀ ਹੈ।ਇਸ ਹਾਦਸੇ ਬਾਰੇ ਜੇ ਕਿਸੇ ਵਿਅਕਤੀ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨੂੰ ਔਨਲਾਈਨ ਜਾਂ 250804/4512 ਦੀ ਵਰਤੋਂ ਕਰਕੇ 105 ‘ਤੇ ਅੱਪਡੇਟ ਕਰ ਸਕਦਾ ਹੈ।