-ਅਮਰੀਕਾ ਦੇ ਰਾਜ ਕੈਲੀਫੋਰਨੀਆ ਵਿੱਚ ਭਿਆਨਕ ਜੰਗਲੀ ਅੱਗ ਫੈਲ ਗਈ ਹੈ। ਪਿਛਲੇ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਇਹ ਅੱਗ ਤੇਜ਼ੀ ਦੇ ਨਾਲ ਫੈਲ ਰਹੀ ਹੈ। ਅੱਗ ਕਾਰਨ ਸੰਘਣਾ ਧੂੰਆਂ ਅਤੇ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ, ਇਸ ਲਈ ਅਧਿਕਾਰੀ ਹਾਈ ਅਲਰਟ ‘ਤੇ ਹਨ। ਕਿਉਂਕਿ ਅੱਗ ਸੰਘਣਾ ਧੂੰਆਂ ਪੈਦਾ ਕਰ ਰਹੀ ਹੈ ਅਤੇ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ। ‘ਗਿਫੋਰਡ ਫਾਇਰ’ ਵਜੋਂ ਜਾਣੀ ਜਾਂਦੀ ਇਹ ਅੱਗ ਹੁਣ 65,000 ਏਕੜ ਤੋਂ ਵੱਧ ਰਕਬੇ ਵਿੱਚ ਫੈਲ ਗਈ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਭਿਆਨਕ ਅੱਗ ਨੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸੰਘਣਾ ਧੂੰਆਂ ਫੈਲਾ ਦਿੱਤਾ। ਅਧਿਕਾਰੀਆਂ ਨੇ ਦੱਖਣੀ ਕੈਲੀਫੋਰਨੀਆ ਕਾਉਂਟੀਆਂ ਜਿਵੇਂ ਕਿ ਲਾਸ ਏਂਜਲਸ, ਵੈਂਚੁਰਾ ਅਤੇ ਕਰਨ ਦੇ ਨਾਲ-ਨਾਲ ਗੁਆਂਢੀ ਲਾਸ ਵੇਗਾਸ ਦੇ ਨਿਵਾਸੀਆਂ ਨੂੰ ਸੁਚੇਤ ਕਰ ਦਿੱਤਾ ਹੈ। ਹਵਾ ਦੀ ਗੁਣਵੱਤਾ ਵਿਗੜਨ ਕਾਰਨ ਕਈ ਸਲਾਹਾਂ ਜਾਰੀ ਕੀਤੀਆਂ ਗਈਆਂ ਹਨ। ਨੇੜਲੇ ਖੇਤਰਾਂ ਦੇ ਲੋਕਾਂ ਨੂੰ ਜੋ ਸਭ ਤੋਂ ਵੱਧ ਪ੍ਰਭਾਵਿਤ ਹਨ, ਉਨ੍ਹਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਦੂਜੇ ਪਾਸੇ, ਅਧਿਕਾਰੀ ਅੱਗ ‘ਤੇ ਕਾਬੂ ਪਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਅੱਗ ‘ਤੇ ਸਿਰਫ਼ 3 ਪ੍ਰਤੀਸ਼ਤ ਕਾਬੂ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਮੌਸਮ ਦੀ ਸਥਿਤੀ ਕਾਰਨ ਰੁਕਾਵਟਾਂ ਨੂੰ ਨਹੀਂ ਹਟਾਇਆ ਜਾ ਰਿਹਾ ਸੀ। ਅਧਿਕਾਰੀਆਂ ਨੇ ਅੱਗ ਕਾਰਨ ਆਲੇ-ਦੁਆਲੇ ਦੀਆਂ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਹੈ। ਇਸ ਨਾਲ ਆਵਾਜਾਈ ਵਿੱਚ ਵਿਘਨ ਪਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਗਰਮ ਹੋ ਜਾਵੇਗਾ ਅਤੇ ਹਾਲਾਤ ਹੋਰ ਵੀ ਗੰਭੀਰ ਹੋ ਜਾਣਗੇ।
ਸੈਂਟਰਲ ਕੈਲੀਫੋਰਨੀਆ ਵਿੱਚ ਭਿਆਨਕ ਜੰਗਲੀ ਅੱਗ, ਦੇ ਨਾਲ 450 ਤੋਂ ਵੱਧ ਘਰ ਖਤਰੇ ਵਿੱਚ ਅਧਿਕਾਰੀਆਂ ਵਲੋਂ ਹਾਈ ਅਲਰਟ…
August 6, 2025
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












