ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਕੱਲ੍ਹ ਨੌਰਥਲੈਂਡ ਵਿੱਚ ਹੋਈ ਦੋ ਕਾਰਾਂ ਦੀ ਟੱਕਰ ਦੌਰਾਨ ਇੱਕ ਛੋਟੀ ਬੱਚੀ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ।ਘਟਨਾ ਸਬੰਧੀ ਐਮਰਜੈਂਸੀ ਸੇਵਾਵਾਂ ਨੂੰ Kaikohe ਦੇ ਹਿਲਕ੍ਰੈਸਟ ਅਤੇ ਓਰਸ ਸੜਕਾਂ ਦੇ ਚੌਰਾਹੇ ‘ਤੇ ਬੁਲਾਇਆ ਗਿਆ।ਡਿਟੈਕਟਿਵ ਸੀਨੀਅਰ ਸਾਰਜੈਂਟ ਕ੍ਰਿਸ਼ਚੀਅਨ ਫੂਹੀ ਨੇ ਕਿਹਾ ਕਿ ਇੱਕ ਪਰਿਵਾਰ ਇੱਕ ਵਾਹਨ ਵਿੱਚ ਯਾਤਰਾ ਕਰ ਰਿਹਾ ਸੀ।ਉਸ ਵਾਹਨ ਵਿੱਚ, ਕਈ ਸਵਾਰ ਜ਼ਖਮੀ ਹੋ ਗਏ ਅਤੇ, ਦੁੱਖ ਦੀ ਗੱਲ ਹੈ ਕਿ, ਇਸ ਹਾਦਸੇ ਵਿੱਚ ਇੱਕ ਬੱਚੇ ਦੀ ਜਾਨ ਚਲੀ ਗਈ ਹੈ।ਪੁਲਿਸ ਨੇ ਕਿਹਾ ਕਿ ਦੂਜੀ ਗੱਡੀ ਦੇ ਦੋ ਸਵਾਰ ਹਾਦਸੇ ਵਾਲੀ ਥਾਂ ਫਰਾਰ ਹੋ ਗਏ ਜਿਨਾਂ ਨੂੰ ਜਲਦੀ ਹੀ ਲੱਭ ਕੇ ਹਿਰਾਸਤ ਵਿੱਚ ਲੈ ਗਿਆ।ਹਾਦਸੇ ਸਬੰਧੀ ਪੁਲਿਸ ਦੀ ਜਾਂਚ ਜਾਰੀ ਹੈ।
ਨੌਰਥਲੈਂਡ ‘ਚ ਵਾਪਰੇ ਦਰਦਨਾ ਕ ਹਾਦ-ਸੇ ਵਿੱਚ ਇੱਕ ਛੋਟੀ ਬੱਚੀ ਦੀ ਹੋਈ ਮੌ,ਤ,ਕਈ ਹੋਰ ਜ਼ਖਮੀ….












