Home » ਆਕਲੈਂਡ ‘ਚ ਇੱਕ ਅਪਾਰਟਮੈਂਟ ਮ੍ਰਿਤਕ ਪਾਈ ਗਈ ਇੱਕ ਔਰਤ,ਪੁਲਿਸ ਵੱਲੋਂ ਜਾਂਚ ਜਾਰੀ….
Home Page News New Zealand Local News NewZealand

ਆਕਲੈਂਡ ‘ਚ ਇੱਕ ਅਪਾਰਟਮੈਂਟ ਮ੍ਰਿਤਕ ਪਾਈ ਗਈ ਇੱਕ ਔਰਤ,ਪੁਲਿਸ ਵੱਲੋਂ ਜਾਂਚ ਜਾਰੀ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਉਪਨਗਰ ਪਾਰਨੇਲ ‘ਚ ਇੱਕ ਅਪਾਰਟਮੈਂਟ ਵਿੱਚ ਇੱਕ ਔਰਤ ਦੇ ਮ੍ਰਿਤਕ ਪਾਏ ਜਾਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਜਾਰੀ ਕੀਤੀ ਗਈ ਹੈ।ਪੁਲਿਸ ਬੁਲਾਰੇ ਨੇ ਕਿਹਾ ਕਿ ਰਾਤ 9.30 ਵਜੇ ਤੋਂ ਬਾਅਦ ਕ੍ਰੈਕ੍ਰਾਫਟ ਸਟ੍ਰੀਟ ‘ਤੇ ਇੱਕ ਅਪਾਰਟਮੈਂਟ ਬਲਾਕ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਜਿੱਥੇ ਔਰਤ ਇੱਕ ਯੂਨਿਟ ਦੇ ਅੰਦਰ ਬੇਹੋਸ਼ ਪਈ ਸੀ ਜਿਸ ਨੂੰ ਮੌਕੇ ‘ਤੇ ਪਹੁੰਚੇ ਐਂਬੂਲੈਂਸ ਸਟਾਫ ਨੇ ਮ੍ਰਿਤਕ ਐਲਾਨ ਦਿੱਤਾ।ਉਸ ਔਰਤ ਦੀ ਮੌਤ ਕਿਸ ਕਾਰਨ ਹੋਈ ਹੈ ਇਸ ਬਾਰੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।