Home » ਵਿਧਾਇਕਾਂ ਅਨਮੋਲ ਗਗਨ ਮਾਨ ਦੀ ਵਿਧਾਨ ਸਭਾ ਕਮੇਟੀ ਤੋਂ ਹੋਈ ਛੁੱਟੀ….
Home Page News India India News

ਵਿਧਾਇਕਾਂ ਅਨਮੋਲ ਗਗਨ ਮਾਨ ਦੀ ਵਿਧਾਨ ਸਭਾ ਕਮੇਟੀ ਤੋਂ ਹੋਈ ਛੁੱਟੀ….

Spread the news


ਪੰਜਾਬੀ ਗਾਇਕਾ, ਸਾਬਕਾ ਮੰਤਰੀ ਅਤੇ ਵਿਧਾਇਕਾ ਅਨਮੋਲ ਗਗਨ ਮਾਨ ਨੇ ਭਾਵੇਂ ਵਿਧਾਇਕ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਹੈ, ਪਰ ਉਨ੍ਹਾਂ ਨੂੰ ਵਿਧਾਨ ਸਭਾ ਦੀ ਕੁਐਸਚਨ ਐਂਡ ਰੈਫਰੈਂਸ ਕਮੇਟੀ ਤੋਂ ਸਾਲ 2025-26 ਲਈ ਹਟਾ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੀ ਥਾਂ ਰਾਜਪੁਰਾ ਤੋਂ ਵਿਧਾਇਕਾ ਨੀਨਾ ਮਿੱਤਲ ਨੂੰ ਕਮੇਟੀ ਦਾ ਬਾਕੀ ਸਮੇਂ ਲਈ ਮੈਂਬਰ ਨਿਯੁਕਤ ਕੀਤਾ ਗਿਆ ਹੈ।ਵਿਧਾਨ ਸਭਾ ਵੱਲੋਂ ਜਾਰੀ ਆਦੇਸ਼ ਵਿਚ ਲਿਖਿਆ ਗਿਆ ਹੈ ਕਿ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਨਿਯਮ 183 ਤਹਿਤ ਇਹ ਕਾਰਵਾਈ ਕੀਤੀ ਹੈ। ਅਨਮੋਲ ਗਗਨ ਮਾਨ ਦੀ ਜਗ੍ਹਾ ਨੀਨਾ ਮਿੱਤਲ ਨੂੰ ਕਮੇਟੀ ਵਿਚ ਬਾਕੀ ਸਮੇਂ ਲਈ ਮੈਂਬਰ ਨਾਮਜ਼ਦ ਕੀਤਾ ਗਿਆ ਹੈ।