ਆਕਲੈਂਡ(ਬਲਜਿੰਦਰ ਰੰਧਾਵਾ) ਹਮਿਲਟਨ ‘ਚ ਵਾਪਰੇ ਇੱਕ ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ।
ਇੱਕ ਵਾਹਨ ਅਤੇ ਇੱਕ ਪੈਦਲ ਯਾਤਰੀ ਵਿਚਕਾਰ ਵਾਪਰੇ ਹਾਦਸੇ ਸਬੰਧੀ ਸੇਂਟ ਐਂਡਰਿਊਜ਼ ਦੇ ਕ੍ਰੋਅਲ ਕ੍ਰੇਸੈਂਟ ਵਿੱਚ ਪੁਲਿਸ ਨੂੰ ਬੁਲਾਇਆ ਗਿਆ। ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਦੁਖਦਾਈ ਤੌਰ ‘ਤੇ ਥੋੜ੍ਹੀ ਦੇਰ ਬਾਅਦ ਉਸਦੀ ਮੌਤ ਹੋ ਗਈ।ਪੁਲਿਸ ਵੱਲੋਂ ਅਜੇ ਇਸ ਹਾਦਸੇ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।ਇੱਕ ਗੁਆਂਢੀਆਂ ਦੁਆਰਾ ਮੀਡੀਆ ਨੂੰ ਜਾਣਕਾਰੀ ਵਿੱਚ ਦੱਸਿਆ ਕਿ ਪੀੜਤ ਇੱਕ ਬੱਚਾ ਸੀ ਜੋ ਕਿ ਸਥਾਨਕ ਪਰਿਵਾਰ ਤੋਂ ਸੀ।
ਹਮਿਲਟਨ ‘ਚ ਵਾਹਨ ਦੀ ਫੇਟ ਵੱਜਣ ਕਾਰਨ ਇੱਕ ਬੱਚੇ ਦੀ ਹੋਈ ਮੌ,ਤ….












