Home » ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਦਾ ਹੋਇਆ ਸਲਾਨਾ ਇਜਲਾਸ,ਰਣਜੀਤ ਸਿੰਘ ਨੂੰ ਸੌਂਪੀ ਪ੍ਰਧਾਨ ਦੀ ਜ਼ਿੰਮੇਵਾਰੀ….
Home Page News New Zealand Local News NewZealand

ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਦਾ ਹੋਇਆ ਸਲਾਨਾ ਇਜਲਾਸ,ਰਣਜੀਤ ਸਿੰਘ ਨੂੰ ਸੌਂਪੀ ਪ੍ਰਧਾਨ ਦੀ ਜ਼ਿੰਮੇਵਾਰੀ….

Spread the news

ਟੌਰੰਗਾਂ(ਬਲਜਿੰਦਰ ਰੰਧਾਵਾ)ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋ ਆਪਣਾ ਸਲਾਨਾ ਇਜਲਾਸ ਬੀਤੇ ਦਿਨੀ ਇੱਕ ਸਥਾਨਕ ਰੈਸਟੋਰੈਂਟ ਵਿੱਚ ਕੀਤਾ ਗਿਆ।ਇਸ ਦੌਰਾਨ ਬੀਤੇ ਸਾਲ ਦਾ ਲੇਖਾਂ ਜੋਖਾਂ ਕੀਤਾ ਗਿਆ।ਇਸ ਦੇ ਨਾਲ ਹੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ।ਕਲੱਬ ਵੱਲੋਂ ਇਸ ਵਾਰ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਰਣਜੀਤ ਸਿੰਘ ਨੂੰ ਕਲੱਬ ਦੇ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਹੈ ਅਤੇ ਨਾਲ ਹੀ ਸੁੱਖ ਸੋਹਲ ਨੂੰ ਵਾਈਸ ਪ੍ਰਧਾਨ ਹਰਪਾਲ ਸਿੰਘ ਚੇਅਰਮੈਨ ਅਤੇ ਸੈਕਟਰੀ ਦੀ ਸੇਵਾ ਰਣਜੀਤ ਰਾਏ ਨੂੰ ਸੰਭਾਲੀ ਗਈ ਹੈ।ਕਲੱਬ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਖੇਡ ਮੇਲਾ ਅਤੇ ਕਈ ਹੋਰ ਸਮਾਗਮ ਕਰਵਾਏ ਜਾ ਰਹੇ ਹਨ।