Home » ਅੱਤਵਾਦੀਆਂ ਦੀ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਬਲਬੀਰ ਸਿੰਘ ਬਣਨਗੇ ਐੱਸਪੀ…
Home Page News India India News

ਅੱਤਵਾਦੀਆਂ ਦੀ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਬਲਬੀਰ ਸਿੰਘ ਬਣਨਗੇ ਐੱਸਪੀ…

Spread the news


ਪਠਾਨਕੋਟ ਹਮਲੇ ਵਿਚ ਅੱਤਵਾਦੀਆਂ ਦੀ ਗੋਲ਼ੀ ਨਾਲ ਬੁਰੀ ਤਰ੍ਹਾਂ ਜ਼ਖਮੀ ਹੋਏ ਬਲਬੀਰ ਸਿੰਘ ਨੂੰ ਜਲਦੀ ਹੀ ਐੱਸਪੀ ਵਜੋਂ ਤਾਇਨਾਤ ਕੀਤਾ ਜਾ ਰਿਹਾ ਹੈ। ਦਸ ਸਾਲਾਂ ਦੀ ਲੜਾਈ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਨੂੰ ਡੀਐੱਸਪੀ ਦਾ ਅਹੁਦਾ ਦੇਣ ਦਾ ਹੁਕਮ ਦਿੱਤਾ ਹੈ।ਹਾਲਾਂਕਿ ਅੱਤਵਾਦੀ ਘਟਨਾ ਤੋਂ ਸਿਰਫ਼ ਸੱਤ ਮਹੀਨੇ ਬਾਅਦ ਪੰਜਾਬ ਕੈਬਨਿਟ ਨੇ 3 ਅਗਸਤ 2015 ਨੂੰ ਉਨ੍ਹਾਂ ਨੂੰ ਡੀਐੱਸਪੀ ਵਜੋਂ ਤਰੱਕੀ ਦੇਣ ਦਾ ਫ਼ੈਸਲਾ ਵੀ ਕੀਤਾ ਸੀ ਪਰ ਨੌਕਰੀ ਵਿਚ ਸੀਨੀਆਰਤਾ ਕਾਰਨ ਤਤਕਾਲੀ ਇੰਸਪੈਕਟਰ ਬਲਬੀਰ ਸਿੰਘ ਨੂੰ ਸਾਲ 2019 ਵਿਚ ਡੀਐੱਸਪੀ ਬਣਾਇਆ ਗਿਆ ਸੀ ਪਰ ਉਨ੍ਹਾਂ ਦੀ ਪਟੀਸ਼ਨ ਅਜੇ ਵੀ ਅਦਾਲਤ ਵਿਚ ਵਿਚਾਰ ਅਧੀਨ ਸੀ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਡੀਐੱਸਪੀ ਵਜੋਂ ਤਰੱਕੀ ਮਿਲਣ ਦੇ ਛੇਵੇਂ ਸਾਲ ਵਿਚ ਸਰਕਾਰ ਅਤੇ ਵਿਭਾਗ ਜਲਦੀ ਹੀ ਉਨ੍ਹਾਂ ਨੂੰ ਸੀਨੀਆਰਤਾ ਦੇ ਆਧਾਰ ’ਤੇ ਐੱਸਪੀ ਦੇ ਅਹੁਦੇ ‘ਤੇ ਨਿਯੁਕਤ ਕਰ ਸਕਦਾ ਹੈ।ਜ਼ਿਕਰਯੋਗ ਹੈ ਕਿ ਖੁਫੀਆ ਵਿਭਾਗ ਵਿਚ ਤਾਇਨਾਤ ਜਾਂਬਾਜ਼ ਇੰਸਪੈਕਟਰ ਬਲਬੀਰ ਸਿੰਘ ਨੂੰ ਜਨਵਰੀ 2016 ਵਿਚ ਦੇਸ਼ ਦੀ ਸੁਰੱਖਿਆ ਦੌਰਾਨ ਪਠਾਨਕੋਟ ਵਿਚ ਹੋਏ ਅੱਤਵਾਦੀ ਹਮਲੇ ਵਿਚ ਗੋਲ਼ੀ ਲੱਗੀ ਸੀ।