Home » ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਜ਼ਿਲਿਆਂ ਦੇ ਪ੍ਰਧਾਨ ਕੀਤੇ ਨਿਯੁਕਤ, ਸੁਖਬੀਰ ਬਾਦਲ ਨੇ ਕੀਤਾ ਐਲਾਨ…
Home Page News India India News

ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਜ਼ਿਲਿਆਂ ਦੇ ਪ੍ਰਧਾਨ ਕੀਤੇ ਨਿਯੁਕਤ, ਸੁਖਬੀਰ ਬਾਦਲ ਨੇ ਕੀਤਾ ਐਲਾਨ…

Spread the news


ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੰਨ ਜ਼ਿਲ੍ਹਿਆਂ ਦੇ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ। ਇਹ ਤਿੰਨ ਜ਼ਿਲ੍ਹੇ ਪਹਿਲੀ ਸੂਚੀ ਵਿਚ ਸ਼ਾਮਲ ਨਹੀਂ ਕੀਤੇ ਗਏ ਸਨ। ਪਾਰਟੀ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਅਨੁਸਾਰ, ਗੁਰਬਚਨ ਸਿੰਘ ਬੱਬੇਹਾਲੀ ਨੂੰ ਗੁਰਦਾਸਪੁਰ ਸ਼ਹਿਰੀ, ਜਰਨੈਲ ਸਿੰਘ ਵਾਹਦ ਨੂੰ ਕਪੂਰਥਲਾ ਸ਼ਹਿਰੀ ਅਤੇ ਖਾਨਮੁਖ ਭਾਰਤੀ ਨੂੰ ਮੋਗਾ ਸ਼ਹਿਰੀ ਦਾ ਪ੍ਰਧਾਨ ਐਲਾਨਿਆ ਗਿਆ ਹੈ।