ਆਕਲੈਂਡ(ਬਲਜਿੰਦਰ ਰੰਧਾਵਾ) ਦੱਖਣੀ ਆਕਲੈਂਡ ‘ਚ ਪੁਲਿਸ ਵੱਲੋਂ ਚੋਰੀ ਦੀ ਗੱਡੀ ਸਮੇਤ ਕਈ ਨੌਜਵਾਨਾਂ ਨੂੰ ਕਾਬੂ ਕੀਤਾ ਹੈ।
ਕੱਲ੍ਹ ਸਵੇਰੇ 6 ਵਜੇ ਤੋਂ ਠੀਕ ਪਹਿਲਾਂ, ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ ਚੋਰੀ ਹੋਈ ਟੋਇਟਾ ਹਿਲਕਸ ਦੱਖਣੀ ਮੋਟਰਵੇਅ ‘ਤੇ ਦੱਖਣ ਵੱਲ ਜਾ ਰਹੀ ਹੈ।ਕਾਉਂਟੀਜ਼ ਮੈਨੂਕਾਊ ਈਸਟ ਪੁਲਿਸ ਦੇ ਸੀਨੀਅਰ ਸਾਰਜੈਂਟ ਸਾਈਮਨ ਕਾਰਨੀਸ਼ ਦਾ ਕਹਿਣਾ ਹੈ ਕਿ ਗੱਡੀ ਦੀ ਹਮਿਲਟਨ ਖੇਤਰ ਤੋਂ ਚੋਰੀ ਹੋਣ ਦੀ ਰਿਪੋਰਟ ਕੀਤੀ ਗਈ ਸੀ।ਪੁਲਿਸ ਨੇ ਵਾਹਨ ਨੂੰ ਮੈਨੂਰੇਵਾ ਵਿੱਚ ਰੋਕ ਲਿਆ ਅਤੇ ਇਸ ਵਿੱਚ ਸਵਾਰ ਪੰਜ ਜਣੇ ਜਿਨ੍ਹਾਂ ਵਿੱਚੋਂ ਚਾਰ ਵਾਈਕਾਟੋ ਤੋਂ ਅਤੇ ਇੱਕ ਬੇਅ ਆਫ ਪਲੈਂਟੀ ਤੋਂ ਹੈ ਨੂੰ ਬਿਨਾਂ ਕਿਸੇ ਘਟਨਾ ਦੇ ਹਿਰਾਸਤ ਵਿੱਚ ਲੈ ਲਿਆ ਗਿਆ।ਗ੍ਰਿਫ਼ਤਾਰ ਕੀਤੇ ਗਏ ਸਾਰੇ 16 ਅਤੇ 17 ਸਾਲ ਦੇ ਉਮਰ ਦੇ ਦੱਸੇ ਗਏ ਹਨ।
ਵਾਈਕਾਟੋ ਤੋਂ ਗੱਡੀ ਚੋਰੀ ਕਰ ਚੋਰਾਂ ਨੂੰ ਪੁਲਿਸ ਨੇ ਆਕਲੈਂਡ ‘ਚ ਕੀਤਾ ਕਾਬੂ…..












