ਆਕਲੈਂਡ-ਐਸ.ਬੀ.ਐਸ ਸਪੋਰਟਸ ਐਂਡ ਕਲਚਰਲ ਕਲੱਬ ਵੱਲੋ ਆਪਣਾ ਸਲਾਨਾ ਇਜਲਾਸ ਅੱਜ ਮੈਨੂਰੇਵਾ ਸਥਿਤ ਕਲੱਬ ਦੇ ਦਫ਼ਤਰ ਵਿੱਚ ਕੀਤਾ ਗਿਆ।ਅਜਲਾਸ ਦੀ ਸ਼ੁਰੂਆਤ ਕਰਦੇ ਸਭ ਤੋ ਪਹਿਲਾਂ ਹਾਜ਼ਰ ਮੈਂਬਰਾਂ ਨੂੰ ਜੀ ਆਇਆ ਆਖਿਆਂ ਗਿਆ ਇਸ ਤੋ ਬਾਅਦ ਬੀਤੇ ਸਾਲ ਦਾ ਲੇਖਾਂ ਜੋਖਾਂ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ।

ਕਲੱਬ ਵੱਲੋਂ ਇਸ ਵਾਰ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਹਰਪ੍ਰੀਤ ਸੰਧੂ ਨੂੰ ਕਲੱਬ ਦੇ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਹੈ ਅਤੇ ਨਾਲ ਹੀ ਸੁੱਖਾ ਗਿੱਲ ਨੂੰ ਵਾਈਸ ਪ੍ਰਧਾਨ ਜਸਪ੍ਰੀਤ ਸਿੰਘ(ਹੈਪੀ ਹਕੀਮਪੁਰ)ਚੇਅਰਮੈਨ ਅਤੇ ਸੈਕਟਰੀ ਦੀ ਸੇਵਾ ਤੀਰਥ ਸਿੰਘ ਅਟਵਾਲ,ਖ਼ਜ਼ਾਨਚੀ ਸ਼ਰਨਪ੍ਰੀਤ ਪੁਰੇਵਾਲ ਨੂੰ ਚੁਣਿਆ ਗਿਆ ਹੈ।ਮੀਟਿੰਗ ਵਿੱਚ ਤਲਵਿੰਦਰ ਸੋਹਲ ਨੂੰ ਸਪੋਰਟਸ ਕੋਰਡੀਨੇਟਰ ਅਤੇ ਰਾਣਾ ਹੈਰੀ ਨੂੰ ਕਲਚਰਲ ਕੋਰਡੀਨੇਟਰ ਤੇ ਕਲੱਬ ਦੇ ਸਪੋਕਸਮੈਨ ਦੀ ਜ਼ੁੰਮੇਵਾਰੀ ਸੰਭਾਲੀ ਗਈ ਹੈ|

ਕਮੇਟੀ ਵਿੱਚ ਰਜਿੰਦਰ ਸਿੰਘ ਧਾਲੀਵਾਲ.ਨਛੱਤਰ ਸਿੰਘ,ਕੁਲਦੀਪ ਸਿੰਘ,ਬਲਜਿੰਦਰ ਰੰਧਾਵਾ,ਅਵਤਾਰ ਸਿੰਘ ਅਤੇ ਕਾਬਲ ਸਿੰਘ ਦੇ ਨਾਮ ਸ਼ਾਮਲ ਹਨ।ਜਿਕਰਯੋਗ ਹੈ ਕਿ ਕਲੱਬ ਵੱਲੋਂ ਹਰ ਸਾਲ ਵੱਡੇ ਖੇਡ ਮੇਲੇ,ਆਕਲੈਂਡ ‘ਚਲੇਡੀਜ਼ ਲਈ ਸਾਲ ਦਾ ਸਭ ਤੋ ਵੱਡਾ ਮੇਲਾ ਤੀਆਂ ਤੀਜ ਦੀਆਂ ਅਤੇ ਅਨੇਕਾਂ ਹੋਰ ਸਮਾਗਮ ਕਰਵਾਏ ਜਾਦੇ ਹਨ।ਕਲੱਬ ਦੀ ਜਿੱਥੇ ਕਬੱਡੀ ਦੀ ਟੀਮ ਹੈ ਇਸ ਦੇ ਨਾਲ ਵਾਲੀਬਾਲ,ਖੋ-ਖੋ ਅਤੇ ਗਿੱਧੇ ਦੀ ਟੀਮ ਹੈ।














