ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਦੁਪਹਿਰ ਰੋਟੋਰੂਆ ਵਿੱਚ ਇੱਕ ਹਮਲੇ ਵਿੱਚ ਹੋਈ ਵਿਅਕਤੀ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ ਹੈ।ਪੁਲਿਸ ਨੇ ਕਿਹਾ ਕਿ ਉਹ ਅਜੇ ਵੀ ਮੌਤ ਲਈ ਜ਼ਿੰਮੇਵਾਰ ਲੋਕਾਂ ਦੀ ਭਾਲ ਕਰ ਰਹੇ ਹਨ।
ਸ਼ੁਰੂ ਵਿੱਚ, ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 12.20 ਵਜੇ ਟ੍ਰਿਗ ਐਵੇਨਿਊ ‘ਤੇ ਹੋਏ ਹਮਲੇ ਸਬੰਧੀ ਬੁਲਾਇਆ ਗਿਆ ਸੀ।
ਡਿਟੈਕਟਿਵ ਸੀਨੀਅਰ ਸਾਰਜੈਂਟ ਮਾਰਕ ਵੈਨ ਕੈਂਪੇਨ ਨੇ ਕਿਹਾ ਕਿ ਇੱਕ ਵਿਅਕਤੀ ਗੰਭੀਰ ਹਾਲਤ ਵਿੱਚ ਮਿਲਿਆ ਸੀ ਪਰ ਉਸਦੀ ਮੌਕੇ ‘ਤੇ ਮੌਤ ਹੋ ਗਈ।ਸੇਂਟ ਜੌਨ ਨੇ ਕਿਹਾ ਕਿ ਉਹਨਾਂ ਦੀ ਟੀਮ ਦੋ ਐਂਬੂਲੈਂਸਾਂ, ਇੱਕ ਮੈਨੇਜਰ ਅਤੇ ਇੱਕ ਰੈਪਿਡ ਰਿਸਪਾਂਸ ਵਾਹਨ ਨਾਲ ਘਟਨਾ ਸਥਾਨ ‘ਤੇ ਪਹੁੰਚੀ।
ਰੋਟੋਰੂਆ ‘ਚ ਇੱਕ ਵਿਅਕਤੀ ‘ਤੇ ਹੋਇਆ ਹਮਲਾ,ਹੋਈ ਮੌ,ਤ,ਪੁਲਿਸ ਹਮਲਾਵਰ ਦੀ ਕਰ ਰਹੀ ਹੈ ਭਾਲ….












