Home » ਟ੍ਰਿਨਿਟੀ ਮਾਲ ਚ ਹੁੱਲੜਬਾਜ਼ੀ ਕਰਨ ਵਾਲਾ ਹੋਇਆ ਗ੍ਰਿਫਤਾਰ….
Home Page News India World World News

ਟ੍ਰਿਨਿਟੀ ਮਾਲ ਚ ਹੁੱਲੜਬਾਜ਼ੀ ਕਰਨ ਵਾਲਾ ਹੋਇਆ ਗ੍ਰਿਫਤਾਰ….

Spread the news

ਬਰੈਂਪਟਨ ਦੇ ਟ੍ਰਿਨਿਟੀ ਮਾਲ ਵਿਖੇ 16 ਅਗਸਤ 2025 ਨੂੰ ਹੋਈ ਕਾਰ ਮੀਟਿੰਗ ਮਗਰੋਂ ਪੀਲ ਰੀਜਨਲ ਪੁਲਿਸ ਨੇ 21 ਸਾਲਾ ਅਜੈਪ੍ਰੀਤ ਸਿੱਧੂ ਨੂੰ ਖਤਰਨਾਕ ਡ੍ਰਾਈਵਿੰਗ ਨਾਲ ਜੁੜੇ ਅਪਰਾਧਾਂ ਅਤੇ ਹੁੱਲੜਬਾਜ਼ੀ ਲਈ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਨੂੰ ਵ੍ਹਾਈਟ ਡੌਜ ਚੈਲੰਜਰ ਗੱਡੀ ਨੂੰ ਖਤਰਨਾਕ ਢੰਗ ਨਾਲ ਚਲਾਉਂਦੇ ਵੇਖਿਆ, ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਪੁਲਿਸ ਤੋਂ ਭੱਜਣ ਲੱਗਾ ਅਤੇ ਪੈਦਲ ਭੱਜਦਾ ਫੜ੍ਹਿਆ ਗਿਆ। ਪੁਲਿਸ ਵੱਲੋਂ ਉਸ ਨੂੰ ਰੇਸਿੰਗ, ਹੁੱਲੜਬਾਜ਼ੀ,ਬੇਲੋੜੀ ਆਵਾਜ਼ ਅਤੇ ਪੁਲਿਸ ਤੋਂ ਭੱਜਣ ਵਰਗੇ ਚਾਰਜ ਲਗਾਏ ਗਏ ਹਨ, ਡ੍ਰਾਈਵਿੰਗ ਲਾਇਸੈਂਸ ਮੁਅੱਤਲ ਕੀਤਾ ਗਿਆ ਹੈ ਅਤੇ ਗੱਡੀ ਜ਼ਬਤ ਕਰ ਲਈ ਗਈ ਹੈ। ਪੁਲਿਸ ਨੇ ਪਲਾਜ਼ਿਆਂ ਵਿੱਚ ਨਿਗਰਾਨੀ ਵਧਾਉਣ ਅਤੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਦੀ ਗੱਲ ਕਹੀ ਹੈ। ਵੈਸੇ ਉਸ ਦਿਨ ਹੁੱਲੜਬਾਜ਼ੀ ਕਰਨ ਵਾਲੇ ਦਰਜਨਾਂ ਵਿਚ ਸਨ ਪਰ ਗ੍ਰਿਫਤਾਰ ਇੱਕ ਹੀ ਹੋਇਆ ਹੈ ਜਿਸਦੀ ਜ਼ਮਾਨਤ ਹੋ ਗਈ ਹੈ।