Home » ਆਕਲੈਂਡ ਦੇ ਓਨੀਹੰਗਾ ‘ਚ ਵਾਹਨ ਨਾਲ ਟਕਰਾਉਣ ਕਾਰਨ ਸਾਈਕਲ ਸਵਾਰ ਦੀ ਹੋਈ ਮੌ,ਤ….
Home Page News New Zealand Local News NewZealand

ਆਕਲੈਂਡ ਦੇ ਓਨੀਹੰਗਾ ‘ਚ ਵਾਹਨ ਨਾਲ ਟਕਰਾਉਣ ਕਾਰਨ ਸਾਈਕਲ ਸਵਾਰ ਦੀ ਹੋਈ ਮੌ,ਤ….

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਕੱਲ੍ਹ ਦੁਪਹਿਰ ਆਕਲੈਂਡ ਦੇ ਓਨੀਹੰਗਾ ਵਿੱਚ ਇੱਕ ਵਾਹਨ ਨਾਲ ਟੱਕਰ ਹੋਣ ਕਾਰਨ ਇੱਕ ਸਾਈਕਲ ਸਵਾਰ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਹੈ।
ਦੁਪਹਿਰ 3 ਵਜੇ ਦੇ ਆਸ-ਪਾਸ ਨੇਲਸਨ ਸਟਰੀਟ ‘ਤੇ ਇੱਕ ਵਾਹਨ ਅਤੇ ਸਾਈਕਲ ਸਵਾਰ ਵਿਚਕਾਰ ਹੋਏ ਹਾਦਸੇ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ।ਜਿੱਥੇ ਹਾਦਸੇ ਵਿੱਚ ਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਗੰਭੀਰ ਕਰੈਸ਼ ਯੂਨਿਟ ਘਟਨਾ ਸਥਾਨ ‘ਤੇ ਪਹੁੰਚੀ, ਅਤੇ ਹਾਦਸੇ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ।