ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ ਕ੍ਰਾਈਸਟਚਰਚ ਵਿੱਚ ਪੁਲਿਸ ਹਿਰਾਸਤ ਦੌਰਾਨ ਇੱਕ ਔਰਤ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਕੈਂਟਰਬਰੀ ਜ਼ਿਲ੍ਹਾ ਕਮਾਂਡਰ ਸੁਪਰਡੈਂਟ ਟੋਨੀ ਹਿੱਲ ਨੇ ਕਿਹਾ ਕਿ ਔਰਤ ਸੋਮਵਾਰ ਸਵੇਰੇ ਲਗਭਗ 6.50 ਵਜੇ ਆਪਣੀ ਕੋਠੜੀ ਵਿੱਚ ਬੇਹੋਸ਼ ਪਾਈ ਗਈ।
ਪੁਲਿਸ ਨੇ ਤੁਰੰਤ ਸੇਂਟ ਜੌਨ ਨੂੰ ਸੂਚਿਤ ਕੀਤਾ, ਅਧਿਕਾਰੀਆਂ ਨੇ ਡਾਕਟਰੀ ਸਹਾਇਤਾ ਵੀ ਪ੍ਰਦਾਨ ਕੀਤੀ ਪਰ ਉਹਨਾਂ ਕਿਹਾ ਕਿ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਪੁਲਿਸ ਮੌਤ ਦੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ।
ਕ੍ਰਾਈਸਟਚਰਚ ਵਿੱਚ ਪੁਲਿਸ ਹਿਰਾਸਤ ਦੌਰਾਨ ਇੱਕ ਔਰਤ ਦੀ ਹੋਈ ਮੌ,ਤ….












