Home » ਬੇਅ ਆਫ਼ ਪਲੈਂਟੀ ‘ਚ ਅੱਜ ਸਵੇਰੇ ਵੈਨ ਦੇ ਪਲਟਣ ਕਾਰਨ 10 ਲੋਕ ਜ਼ਖਮੀ….
Home Page News New Zealand Local News NewZealand

ਬੇਅ ਆਫ਼ ਪਲੈਂਟੀ ‘ਚ ਅੱਜ ਸਵੇਰੇ ਵੈਨ ਦੇ ਪਲਟਣ ਕਾਰਨ 10 ਲੋਕ ਜ਼ਖਮੀ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਬੇਅ ਆਫ਼ ਪਲੈਂਟੀ ਵਿੱਚ ਮਕੇਤੂ ਨੇੜੇ ਇੱਕ ਵੈਨ ਪਲਟਣ ਨਾਲ ਕਈ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹੋਏ 10 ਲੋਕ ਮੌਸਮੀ ਕਾਮੇ ਸਨ।ਹਾਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਚਾਰ ਐਂਬੂਲੈਂਸਾਂ, ਦੋ ਆਪ੍ਰੇਸ਼ਨ ਮੈਨੇਜਰ ਅਤੇ ਇੱਕ ਰੈਪਿਡ ਰਿਸਪਾਂਸ ਯੂਨਿਟ ਘਟਨਾ ਸਥਾਨ ‘ਤੇ ਪਹੁੰਚੇ।ਕੁੱਲ ਦਸ ਮਰੀਜ਼ਾਂ ਦਾ ਮੁਲਾਂਕਣ ਕੀਤਾ ਗਿਆ। ਇਨ੍ਹਾਂ ਵਿੱਚੋਂ ਅੱਠ ਮਰੀਜ਼ਾਂ ਨੂੰ ਟੌਰੰਗਾ ਹਸਪਤਾਲ ਲਿਜਾਇਆ ਗਿਆ ਹੈ ਜੋ ਕਿ ਦੋ ਗੰਭੀਰ ਹਾਲਤ ਵਿੱਚ, ਪੰਜ ਦਰਮਿਆਨੀ ਹਾਲਤ ਵਿੱਚ, ਅਤੇ ਇੱਕ ਮਾਮੂਲੀ ਹਾਲਤ ਵਿੱਚ ਸਨ ਅਤੇ ਬਾਕੀ ਦੋ ਮਰੀਜ਼ਾਂ ਦਾ ਮੌਕੇ ‘ਤੇ ਇਲਾਜ ਕੀਤਾ ਗਿਆ।