ਆਕਲੈਂਡ(ਬਲਜਿੰਦਰ ਰੰਧਾਵਾ) ਰੋਟੋਰੂਆ ਵਿੱਚ ਇੱਕ ਵਪਾਰਕ ਅਹਾਤੇ ਵਿੱਚ ਬੀਤੀ ਰਾਤਹੋਈ ਚੋਰੀ ਦੇ ਮਾਮਲੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ।ਇੱਕ ਬੁਲਾਰੇ ਨੇ ਕਿਹਾ ਕਿ ਪੁਲਿਸ ਨੂੰ ਰਾਤ 3 ਵਜੇ ਦੇ ਕਰੀਬ ਬੁਲਾਇਆ ਗਿਆ ਸੀ ਜਦੋ ਲੇਕ ਰੋਡ ‘ਤੇ ਸਥਿਤ ਇੱਕ ਦੁਕਾਨ ਵਿੱਚ ਦਾਖਲ ਹੋਣ ਲਈ ਇੱਕ ਵਾਹਨ ਦੀ ਵਰਤੋਂ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਅਪਰਾਧੀ ਕੁੱਝ ਸਮਾਨ ਚੋਰੀ ਕਰ ਇੱਕ ਹੋਰ ਵਾਹਨ ਵਿੱਚ ਮੌਕੇ ‘ਤੋਂ ਫਰਾਰ ਹੋ ਗਏ।ਪੁਲਿਸ ਵੱਲੋਂ ਅਪਰਾਧੀਆਂ ਦੀ ਭਾਲ ਕੀਤੀ ਜਾ ਰਹੀ ਹੈ।ਪੁਲਿਸ ਨੇ ਕਿਹਾ ਜੇ ਕਿਸੇ ਵਿਅਕਤੀ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾ ਫ਼ਾਈਲ ਨੰਬਰ P063593611 ਦਾ ਹਵਾਲਾ ਦੇ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।
ਰੋਟੋਰੂਆ ‘ਚ ਚੋਰਾਂ ਨੇ ਲੁੱਟੀ ਇੱਕ ਦੁਕਾਨ,ਪੁਲਿਸ ਵੱਲੋਂ ਅਪਰਾਧੀਆਂ ਦੀ ਭਾਲ ਜਾਰੀ…..












