ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਟਾਕਾਨੀਨੀ ਵਿੱਚ ਅੱਜ ਸਵੇਰੇ ਇੱਕ ਵੱਡੀ ਅੱਗ ਲੱਗਣ ਕਾਰਨ ਇੱਕ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ।ਅੱਗ ਬੁਝਾਊ ਅਤੇ ਐਮਰਜੈਂਸੀ ਬੁਲਾਰੇ ਨੇ ਦੱਸਿਆ ਕਿ ਸੱਤ ਫਾਇਰ ਟਰੱਕਾਂ ਦੇ ਅਮਲਾ ਰਾਤ 1 ਵਜੇ ਤੋਂ ਗ੍ਰੇਟ ਸਾਊਥ ਰੋਡ ‘ਤੇ ਸਥਿਤ ਇੱਕ ਇਮਾਰਤ ਦੇ ਪਿਛਲੇ ਹਿੱਸੇ ਵਿੱਚ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਪਹੁੰਚਿਆਂ।
ਇਮਾਰਤ ਦਾ ਉਹ ਹਿੱਸਾ ਇੱਕ ਸਟੋਰੇਜ ਏਰੀਆ ਸੀ, ਜਿਸ ਦੇ ਸਾਹਮਣੇ ਇੱਕ ਹਾਸਪਾਈਸ ਚੈਰਿਟੀ ਦੀ ਦੁਕਾਨ ਹੈ।ਅੱਗ ਬੁਝਾਊ ਅਮਲੇ ਨੇ ਅੱਗ ‘ਤੇ ਕਾਬੂ ਪਾਉਣ ਅਤੇ ਬੁਝਾਉਣ ਲਈ ਤੇਜ਼ੀ ਨਾਲ ਕੰਮ ਕੀਤਾ। ਇੱਕ ਜਾਂਚਕਰਤਾ ਟੀਮ ਅੱਗ ਲੱਗਣ ਅਤੇ ਨੁਕਸਾਨ ਦੀ ਜਾਂਚ ਕਰ ਰਹੀ ਹੈ।
ਅੱਧੀ ਰਾਤ ਨੂੰ ਟਾਕਾਨੀਨੀ ‘ਚ ਇੱਕ ਇਮਾਰਤ ਨੂੰ ਲੱਗੀ ਅੱ+ਗ….












