Home » ਪੱਛਮੀ ਆਕਲੈਂਡ ‘ਚ ਇੱਕ ਸੁਪਰ-ਮਾਰਕੀਟ ਦੇ ਬਾਹਰ ਸੈਲਾਨੀਆਂ ‘ਤੇ ਹਮਲਾ ਕਰ ਲੁੱਟ ਕਰਨ ਵਾਲੇ ਨੇ ਪੁਲਿਸ ਅੱਗੇ ਕੀਤਾ ਆਤਮ ਸਮਰਪਣ….
Home Page News New Zealand Local News NewZealand

ਪੱਛਮੀ ਆਕਲੈਂਡ ‘ਚ ਇੱਕ ਸੁਪਰ-ਮਾਰਕੀਟ ਦੇ ਬਾਹਰ ਸੈਲਾਨੀਆਂ ‘ਤੇ ਹਮਲਾ ਕਰ ਲੁੱਟ ਕਰਨ ਵਾਲੇ ਨੇ ਪੁਲਿਸ ਅੱਗੇ ਕੀਤਾ ਆਤਮ ਸਮਰਪਣ….

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਪਿਛਲੇ ਹਫ਼ਤੇ ਆਕਲੈਂਡ ਦੇ Hobsonville ਵਿੱਚ ਇੱਕ ਸੁਪਰਮਾਰਕੀਟ ਦੇ ਬਾਹਰ ਦੋ ਬਜ਼ੁਰਗ ਸੈਲਾਨੀਆਂ ‘ਤੇ ਹੋਏ ਗੰਭੀਰ ਹਮਲੇ ਅਤੇ ਲੁੱਟ ਦੇ ਮਾਮਲੇ ‘ਚ ਪੁਲਿਸ ਵੱਲੋਂ ਇੱਕ 23 ਸਾਲਾ ਵਿਅਕਤੀ ‘ਤੇ ਦੋਸ਼ ਲਗਾਇਆ ਗਿਆ ਹੈ।ਪੁਲਿਸ ਨੂੰ ਪਿਛਲੇ ਬੁੱਧਵਾਰ ਸਵੇਰੇ 9 ਵਜੇ ਦੇ ਕਰੀਬ ਵੂਲਵਰਥਸ Hobsonville ਦੇ ਸਾਹਮਣੇ ਇੱਕ ਵਿਅਕਤੀ ਦੁਆਰਾ ਇੱਕ ਬੈਗ ਚੋਰੀ ਕਰਨ ਅਤੇ ਦੋ ਲੋਕਾਂ ‘ਤੇ ਹਮਲਾ ਕਰਨ ਦੀ ਰਿਪੋਰਟ ਮਿਲੀ।ਬੀਤੇ ਕੱਲ੍ਹ ਪੁਲਿਸ ਨੇ CCTV ਕੈਮਰਿਆਂ ਦੀਆਂ ਤਸਵੀਰਾਂ ਵਿੱਚ ਕੈਦ ਹੋਏ ਇੱਕ ਵਿਅਕਤੀ ਦੀ ਪਛਾਣ ਲਈ ਭਾਈਚਾਰੇ ਨੂੰ ਅਪੀਲ ਕੀਤੀ ਸੀ।ਅੱਜ ਸਵੇਰੇ ਪੁਲਿਸ ਵੱਲੋਂ ਜਾਰੀ ਇੱਕ ਅਪਡੇਟ ਵਿੱਚ ਦੱਸਿਆ ਗਿਆ ਹੈ ਕਿ ਇੱਕ 23 ਸਾਲਾ ਵਿਅਕਤੀ ਨੇ ਹੈਂਡਰਸਨ ਪੁਲਿਸ ਸਟੇਸ਼ਨ ਵਿੱਚ ਆਪਣੇ ਆਪ ਨੂੰ ਸੌਂਪ ਦਿੱਤਾ ਅਤੇ ਬਾਅਦ ਵਿੱਚ ਉਸ ‘ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਲੁੱਟ ਕਰਨ ਦੇ ਇਰਾਦੇ ਨਾਲ ਜ਼ਖਮੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਹ ਅੱਜ ਵੈਟਾਕੇਰੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।