Home » Wellsford ‘ਚ ਬੀਤੀ ਰਾਤ ਦਰੱਖਤ ਨਾਲ ਜਾ ਟਕਰਾਈ ਕਾਰ,ਇੱਕ ਵਿਅਕਤੀ ਦੀ ਹੋਈ ਮੌ,ਤ…
Home Page News New Zealand Local News NewZealand

Wellsford ‘ਚ ਬੀਤੀ ਰਾਤ ਦਰੱਖਤ ਨਾਲ ਜਾ ਟਕਰਾਈ ਕਾਰ,ਇੱਕ ਵਿਅਕਤੀ ਦੀ ਹੋਈ ਮੌ,ਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) Wellsford ‘ਦੇ ਫਾਰਮਰਜ਼ ਲਾਈਮ ਅਤੇ ਵੈਂਗਰੀਪੋ ਵੈਲੀ ਰੋਡ ਦੇ ਵਿਚਕਾਰ ਵੈਟੇਈਟੀ ਰੋਡ ਨੂੰ ਬੀਤੀ ਰਾਤ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।ਪੁਲਿਸ ਨੂੰ ਰਾਤ 1.40 ਵਜੇ ਵੈਟੇਈਟੀ ਰੋਡ ‘ਤੇ ਇੱਕ ਵਾਹਨ ਦੇ ਹਾਦਸੇ ਦੀ ਰਿਪੋਰਟ ਮਿਲੀ।ਹਾਦਸੇ ਵਿੱਚ ਵਾਹਨ ਇੱਕ ਦਰੱਖਤ ਨਾਲ ਟਕਰਾ ਗਿਆ। ਦੁੱਖ ਦੀ ਗੱਲ ਹੈ ਕਿ ਮੌਕੇ ‘ਤੇ ਵਾਹਨ ਸਵਾਰ ਵਿਅਕਤੀ ਦੀ ਮੌਤ ਹੋ ਗਈ।ਰਾਤ ਭਰ, ਸੀਰੀਅਸ ਕਰੈਸ਼ ਯੂਨਿਟ ਨੇ ਘਟਨਾ ਸਥਾਨ ਦੀ ਜਾਂਚ ਕੀਤੀ।ਹਾਦਸੇ ਦੀ ਪੁਲਿਸ ਜਾਂਚ ਚੱਲ ਰਹੀ ਹੈ।