Home » ਦਿਲਜੀਤ ਨੇ ਆਪਣੀ ਗਾਇਕੀ ਨਾਲ ਪੱਗ ਦਾ ਵੀ ਵਧਾਇਆ ਮਾਣ,ਬੀਤੇ ਰਾਤ ਆਕਲੈਂਡ ‘ਚ ਹੋਏ ਸ਼ੋਅ ਦੇ ਚਰਚੇ ਦੂਰ ਦੂਰ ਤੱਕ…
Celebrities Entertainment Entertainment Home Page News India NewZealand World

ਦਿਲਜੀਤ ਨੇ ਆਪਣੀ ਗਾਇਕੀ ਨਾਲ ਪੱਗ ਦਾ ਵੀ ਵਧਾਇਆ ਮਾਣ,ਬੀਤੇ ਰਾਤ ਆਕਲੈਂਡ ‘ਚ ਹੋਏ ਸ਼ੋਅ ਦੇ ਚਰਚੇ ਦੂਰ ਦੂਰ ਤੱਕ…

Spread the news


ਦਿਲਜੀਤ ਦੋਸਾਂਝ ਜਿਸ ਨੇ ਆਪਣੀ ਮਹਿਨਤ ਤੇ ਲਗਨ ਨਾਲ ਆਪਣਾ ਵੱਡਾ ਨਾਮ ਬਣਾਇਆ ਹੈ ਉੱਥੇ ਹੀ ਉਹ ਪੰਜਾਬੀ ਸੰਗੀਤ,ਪੰਜਾਬੀ ਬੋਲੀ ਅਤੇ ਦਸਤਾਰ ਨੂੰ ਬੁਲੰਦੀਆਂ ਤੇ ਲੈ ਪਹੁੰਚਿਆ ਹੈ।ਦਿਲਜੀਤ ਦਾ ਸੁੱਪਰਹਿੱਟ ਗੀਤ “ਪੈਸੇ ਪੁਸ਼ੇ ਬਾਰੇ ਬਿੱਲੋ ਸੋਚੇ ਦੁਨੀਆਂ,ਜੱਟ ਪੈਂਦਾਂ ਹੋਇਆ ਬਸ ਛਾਉਣ ਵਾਸਤੇ” ਬਾਕੀਆਂ ਹੀ ਦਿਲਜੀਤ ਅੱਜ ਦੁਨੀਆਂ ਵਿੱਚ ਛਾ ਗਿਆ ਹੈ।ਦੁਨੀਆ ਦੀਆਂ ਵੱਡੀਆਂ ਸਟੇਜਾਂ ਤੇ ਅੱਜ ਦਿਲਜੀਤ ਦੇ ਨਾਮ ਦਾ ਬੋਲਬਾਲਾ ਹੈ।ਵੱਖ-ਵੱਖ ਦੇਸ਼ਾਂ ਦੇ ਲੋਕ ਦਿਲਜੀਤ ਦੀ ਗਾਇਕੀ ਦੇ ਦੀਵਾਨੇ ਹਨ

ਆਸਟ੍ਰੇਲੀਆਂ-ਨਿਊਜ਼ੀਲੈਂਡ ਔਰਾ ਟੂਰ-
ਦਿਲਜੀਤ ਵੱਲੋਂ ਔਰਾ ਟੂਰ ਤਹਿਤ ਆਸਟ੍ਰੇਲੀਆਂ ਅਤੇ ਨਿਊਜ਼ੀਲੈਂਡ ਵਿੱਚ ਲਾਈਵ ਸ਼ੋਅ ਕੀਤੇ ਗਏ ਜੋ ਕੀ ਇੱਕ ਵੱਖਰਾ ਰਿਕਾਰਡ ਕਾਇਮ ਕਰ ਗਏ।ਜਿਨਾਂ ਵਿੱਚ ਦਿਲਜੀਤ ਨੂੰ ਸਰੋਤਿਆਂ ਵੱਲੋਂ ਝੋਲੀਆਂ ਭਰ ਭਰ ਕੇ ਪਿਆਰ ਮਿਲਿਆ।ਬੀਤੇ ਰਾਤ ਆਕਲੈਂਡ ਸ਼ਹਿਰ ਦੇ ਵੱਡੇ ਅਰੀਨਾ ਵਿੱਚ ਹੋਏ ਸ਼ੌਅ ਨੇ ਵੀ ਵੱਖਰਾਂ ਰਿਕਾਰਡ ਕਾਇਮ ਕੀਤਾ॥ਦਿਲਜੀਤ ਦੀ ਗਾਇਕੀ ਦਾ ਅਨੰਦ ਮਾਣਨ ਲਈ ਦਰਸ਼ਕਾਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਸਨ।ਪੂਰੀ ਅਰੀਨਾ ਖਚਾ-ਖਚ ਭਰਿਆ ਹੋਇਆ ਸੀ।


ਦਿਲਜੀਤ ਦਾ ਪੱਗ ਨਾਲ ਪਿਆਰ-
ਜਿੱਦਾ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਦਿਲਜੀਤ ਜਿੱਥੇ ਪੰਜਾਬੀ ਸੰਗੀਤ ਨੂੰ ਬਲੁੰਦੀਆਂ ‘ਤੇ ਗਿਆ ਉੱਥੇ ਉਸ ਨੇ ਪੱਗ ਦਾ ਵੀ ਮਾਣ ਵਧਾਇਆ ਹੈ ਉਸ ਨੇ ਸਦਾ ਹਰ ਸਟੇਜ ਤੇ ਪੱਗ ਨੂੰ ਪਰਮੋਟ ਕੀਤਾ ਹੈ

ਬੀਤੀ ਰਾਤ ਆਕਲੈਂਡ ਸ਼ੌਅ ਦੌਰਾਨ ਦਿਲਜੀਤ ਦੀ ਟੀਮ ਵੱਲੋਂ ਵਿਸ਼ੇਸ਼ ਦਸਤਾਰ ਕੈਂਪ ਲਗਾਇਆ ਗਿਆ ਸ਼ੋਅ ਵਿੱਚ ਪਹੁੰਚੇ ਦਰਸ਼ਕਾਂ ਨੇ ਆਪਣੇ ਸਿਰਾਂ ‘ਤੇ ਤੁਰਲੇ ਵਾਲੀਆਂ ਪੱਗ ਸਜਵਾਈਆਂ ।ਆਕਲੈਂਡ ਦਾ ਸ਼ੋਅ ਦਰਸਕਾਂ ਦੇ ਦਿਲਾਂ ‘ਤੇ ਛਾਪ ਛੱਡ ਗਿਆ ਜਿਸ ਦੀ ਚਰਚਾਂ ਨਿਊਜ਼ੀਲੈਂਡ ਦੇ ਵੱਖ-ਵੱਖ ਇੰਗਲਿਸ਼ ਅਖਬਾਰਾਂ ਵਿੱਚ ਹੋ ਰਹੀ ਹੈ।


ਬਲਜਿੰਦਰ ਸਿੰਘ ਰੰਧਾਵਾ
ਆਕਲੈਂਡ (ਡੇਲੀ ਖ਼ਬਰ)