Home » ਵਾਈਕਾਟੋ ਨਦੀ ਵਿੱਚੋਂ ਮਿਲੀ ਲਾਸ਼,ਰਸ਼ਮੀ ਪਛਾਣ ਲਈ ਪੁਲਿਸ ਦੀ ਜਾਂਚ ਜਾਰੀ….
Home Page News New Zealand Local News NewZealand

ਵਾਈਕਾਟੋ ਨਦੀ ਵਿੱਚੋਂ ਮਿਲੀ ਲਾਸ਼,ਰਸ਼ਮੀ ਪਛਾਣ ਲਈ ਪੁਲਿਸ ਦੀ ਜਾਂਚ ਜਾਰੀ….

Spread the news


ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਹੈਮਿਲਟਨ: ਪੁਲਿਸ ਡਾਈਵ ਸਕੁਆਡ ਨੇ ਅੱਜ ਸਵੇਰੇ ਵਾਈਕਾਟੋ ਦਰਿਆ ਤੋਂ ਇੱਕ ਲਾਸ਼ ਬਰਾਮਦ ਕੀਤੀ ਹੈ, ਜੋ ਸ਼ਨੀਵਾਰ ਤੋਂ ਲਾਪਤਾ ਤੈਰਾਕ 25 ਸਾਲਾ ਟੀਅਨੰਗਾ ਟਿਓਟੀਆ ਦੀ ਹੋਣ ਦੀ ਸੰਭਾਵਨਾ ਹੈ। ਪੁਲਿਸ ਮੁਤਾਬਕ ਲਾਸ਼ ਸਵੇਰੇ ਕਰੀਬ 10 ਵਜੇ ਗ੍ਰਾਹਮ ਆਇਲੈਂਡ ਨੇੜੇ ਮਿਲੀ, ਜਿਸ ਤੋਂ ਬਾਅਦ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ।
ਇਸ ਤੋਂ ਇਲਾਵਾ, ਟਿਓਟੀਆ ਦੀ ਖੋਜ ਦੌਰਾਨ ਐਤਵਾਰ ਨੂੰ ਦਰਿਆ ਵਿੱਚੋਂ ਇੱਕ ਵਾਹਨ ਵੀ ਮਿਲਿਆ, ਜਿਸ ਦੇ ਅੰਦਰ ਇੱਕ ਹੋਰ ਲਾਸ਼ ਸੀ। ਇਹ ਲਾਸ਼ ਅਗਸਤ 2025 ਤੋਂ ਲਾਪਤਾ 39 ਸਾਲਾ ਐਡਨ ਬ੍ਰਾਊਨ ਦੀ ਮੰਨੀ ਜਾ ਰਹੀ ਹੈ, ਜੋ ਹੈਮਿਲਟਨ ਦੇ ਚਾਰਟਵੈਲ ਇਲਾਕੇ ਤੋਂ ਗੁੰਮਸ਼ੁਦਾ ਹੋਇਆ ਸੀ।ਦੋਵਾਂ ਮਾਮਲਿਆਂ ਵਿੱਚ ਲਾਸ਼ਾਂ ਦੀ ਸਰਕਾਰੀ ਪਛਾਣ ਦੀ ਪ੍ਰਕਿਰਿਆ ਜਾਰੀ ਹੈ ਅਤੇ ਮੌਤਾਂ ਨੂੰ ਕੋਰੋਨਰ ਕੋਲ ਭੇਜ ਦਿੱਤਾ ਗਿਆ ਹੈ।