Home » ਆਕਲੈਂਡ ‘ਚ ਬੀਤੀ ਰਾਤ ਇੱਕ ਸਰਵਿਸ ਸਟੇਸ਼ਨ ‘ਤੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਜੋੜੇ ਨੂੰ ਪੁਲਿਸ ਨੇ ਸਮੇਂ ਸਿਰ ਪਹੁੰਚ ਕੀਤਾ ਕਾਬੂ…
Home Page News New Zealand Local News NewZealand

ਆਕਲੈਂਡ ‘ਚ ਬੀਤੀ ਰਾਤ ਇੱਕ ਸਰਵਿਸ ਸਟੇਸ਼ਨ ‘ਤੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਜੋੜੇ ਨੂੰ ਪੁਲਿਸ ਨੇ ਸਮੇਂ ਸਿਰ ਪਹੁੰਚ ਕੀਤਾ ਕਾਬੂ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ‘ਚ ਬੀਤੀ ਰਾਤ ਚੋਰੀ ਦੀ ਕੋਸ਼ਿਸ਼ ਕਰ ਰਹੇ ਇੱਕ ਜੌੜੇ ਨੂੰ ਪੁਲਿਸ ਵੱਲੋਂ ਮੌਕੇ ਤੇ ਕਾਰਵਾਈ ਕਰਦੇ ਹੋਏ ਕਾਬੂ ਕੀਤਾ ਗਿਆ ਹੈ।ਰਾਤ 1.30 ਵਜੇ ਦੇ ਕਰੀਬ ਪੁਲਿਸ ਨੂੰ ਦੋ ਲੋਕਾਂ ਵੱਲੋਂ ਥ੍ਰੀ ਕਿੰਗਜ਼ ਦੇ ਇੱਕ ਸਰਵਿਸ ਸਟੇਸ਼ਨ ਵਿੱਚ ਖਿੜਕੀ ਤੋੜ ਕੇ ਦਾਖਲ ਹੋਣ ਦੀ ਕਥਿਤ ਕੋਸ਼ਿਸ਼ ਕਰਨ ਬਾਰੇ ਸੂਚਿਤ ਕੀਤਾ ਗਿਆ।ਆਕਲੈਂਡ ਸਿਟੀ ਵੈਸਟ ਏਰੀਆ ਪ੍ਰੀਵੈਂਸ਼ਨ ਮੈਨੇਜਰ, ਇੰਸਪੈਕਟਰ ਵੇਨ ਕਿਚਰ, ਕਹਿੰਦੇ ਹਨ ਕਿ ਪੁਲਿਸ ਜਲਦੀ ਹੀ ਮਾਊਂਟ ਈਡਨ ਰੋਡ ਕਾਰੋਬਾਰ ‘ਤੇ ਪਹੁੰਚੀ ਅਤੇ ਮੌਕੇ ਤੋਂ ਭੱਜਦੇ ਦੋ ਲੋਕਾਂ ਨੂੰ ਲੱਭ ਲਿਆ।ਕਾਬੂ ਕੀਤੇ ਜੋੜੇ ‘ਚ ਦੋਵੇਂ ਦੀ ਉਮਰ 15 ਸਾਲ ਕਰੀਬ ਹੈ ਜਿਨਾਂ ਨੂੰ ਯੂਥ ਏਡ ਸਰਵਿਸਿਜ਼ ਕੋਲ ਭੇਜਿਆ ਗਿਆ ਹੈ।