Home » ਪਾਕਿਸਤਾਨੀ ਤਸਕਰਾਂ ਨਾਲ ਸਬੰਧਾਂ ਦੇ ਦੋਸ਼ ਹੇਠ ਤਰਨਤਾਰਨ ਤੋਂ ਸਰਪੰਚ ਗ੍ਰਿਫ਼ਤਾਰ, 18 ਕਿਲੋ ਹੈਰੋਇਨ ਬਰਾਮਦ…
Home Page News India India News

ਪਾਕਿਸਤਾਨੀ ਤਸਕਰਾਂ ਨਾਲ ਸਬੰਧਾਂ ਦੇ ਦੋਸ਼ ਹੇਠ ਤਰਨਤਾਰਨ ਤੋਂ ਸਰਪੰਚ ਗ੍ਰਿਫ਼ਤਾਰ, 18 ਕਿਲੋ ਹੈਰੋਇਨ ਬਰਾਮਦ…

Spread the news


ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਪਾਕਿਸਤਾਨੀ ਤਸਕਰਾਂ ਨਾਲ ਸਬੰਧਾਂ ਦੇ ਦੋਸ਼ ਵਿੱਚ ਤਰਨਤਾਰਨ ਦੇ ਪਿੰਡ ਕਲਸੀਆ ਦੇ ਸਰਪੰਚ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 18 ਕਿਲੋ ਹੈਰੋਇਨ ਬਰਾਮਦ ਹੋਈ ਹੈ। ਉਸ ਦੇ ਖ਼ਿਲਾਫ਼ ਤਿੰਨ ਦਿਨ ਪਹਿਲਾਂ ਕੇਸ ਦਰਜ ਕੀਤਾ ਗਿਆ ਸੀ। ਮੰਗਲਵਾਰ ਨੂੰ NCB ਦੀ ਟੀਮ ਨੇ ਤੜਕੇ ਤਿੰਨ ਤੋਂ ਸਾਢੇ ਸੱਤ ਵਜੇ ਤੱਕ ਪਿੰਡ ਕਲਸੀਆ ਵਿੱਚ ਸਰਚ ਅਭਿਆਨ ਚਲਾਇਆ। ਇਸ ਦੌਰਾਨ ਪਰਮਜੀਤ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ।ਇਸ ਤੋਂ ਬਾਅਦ NCB ਨੇ ਇੱਕ ਹੋਰ ਪਿੰਡ ਵਿੱਚ ਵੀ ਛਾਪੇਮਾਰੀ ਕੀਤੀ। ਟੀਮ ਨੇ ਉੱਥੋਂ ਇੱਕ ਜੋੜੇ ਨੂੰ ਪੁੱਛਗਿੱਛ ਤੋਂ ਬਾਅਦ ਹਿਰਾਸਤ ਵਿੱਚ ਲਿਆ ਹੈ। ਪਰਮਜੀਤ ਸਿੰਘ ਪਹਿਲਾਂ ਕਾਂਗਰਸ ਵਿੱਚ ਸੀ। ਬਾਅਦ ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਅਤੇ ਫਿਰ ਪੰਚਾਇਤ ਚੋਣ ਲੜੀ। ਉਸ ਨੇ ਸਰਪੰਚ ਦੀ ਚੋਣ 250 ਵੋਟਾਂ ਨਾਲ ਜਿੱਤੀ ਸੀ।ਡਿਫੈਂਸ ਕਮੇਟੀ ਦਾ ਪ੍ਰਧਾਨ ਵੀ ਹੈ ਮੁਲਜ਼ਮ

ਉਹ ਨਸ਼ੇ ਦੇ ਵਿਰੁੱਧ ਬਣਾਈ ਗਈ ਵਿਲੇਜ ਡਿਫੈਂਸ ਕਮੇਟੀ ਦਾ ਪ੍ਰਧਾਨ ਵੀ ਹੈ। ਉਸ ਦੀ ਇੰਟਰਲਾਕਿੰਗ ਟਾਈਲਾਂ ਬਣਾਉਣ ਦੀ ਫੈਕਟਰੀ ਵੀ ਹੈ। ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ NCB ਨੇ ਆਪਣੇ ਪੱਧਰ ‘ਤੇ ਜੇਕਰ ਕੋਈ ਰਿਕਵਰੀ ਕੀਤੀ ਹੈ ਤਾਂ ਇਸ ਸਬੰਧੀ ਸਥਾਨਕ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਹੈ। ਜਾਣਕਾਰੀ ਮਿਲਣ ‘ਤੇ ਉਚਿਤ ਕਾਰਵਾਈ ਕਰਾਂਗੇ।