ਇੰਗਲੈਂਡ ਦੇ ਸਹਿਰ ਲੈਸਟਰ ਦੇ ਵਸਨੀਕ ਅਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸੀਨੀਅਰ ਆਗੂ, ਮਾਂ ਖੇਡ ਕਬੱਡੀ ਦੇ ਪ੍ਰਮੁੱਖ ਪ੍ਰਮੋਟਰ ਅਤੇ ਲੈਸਟਰ ਕਬੱਡੀ ਕਲੱਬ ਦੇ ਸਾਬਕਾ ਪ੍ਰਧਾਨ ਪਿਆਰਾ ਸਿੰਘ ਰੰਧਾਵਾ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਨਾਲ ਇੰਗਲੈਂਡ ਸਮੇਤ ਪੂਰੇ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਉਹ ਕੁਝ ਸਮੇ ਤੋ ਅਚਾਨਕ ਬਿਮਾਰ ਹੋਣ ਕਾਰਨ ਲੈਸਸਟਰ ਦੇ ਇਕ ਹਸਪਤਾਲ ਵਿਚ ਜੇਰੇ ਇਲਾਜ ਸਨ, ਪ੍ਰੰਤੂ ਬੀਤੀ ਦੇਰ ਰਾਤ 9:30 ਵਜੇ ਉਨ੍ਹਾਂ ਦਾ ਦੇਹਾਤਹੋ ਗਿਆ!ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਪਿਆਰਾ ਸਿੰਘ ਰੰਧਾਵਾ ਦੇ ਇਸ ਦੁਨੀਆ ਤੋ ਚਲੇ ਜਾਣ ਨਾਲ ਨਾ ਸਿਰਫ਼ ਕਬੱਡੀ ਖੇਡ ਨਾਲ ਜੁੜੇ ਖਿਡਾਰੀਆਂ ਅਤੇ ਪ੍ਰੇਮੀਆਂ ਨੂੰ ਗਹਿਰਾ ਦੁੱਖ ਪੁੱਜਿਆ ਹੈ, ਸਗੋਂ ਖੇਡ ਪ੍ਰਬੰਧਨ ਨਾਲ ਜੁੜੇ ਵਰਗਾਂ ਵਿੱਚ ਵੀ ਇਕ ਵੱਡੀ ਥਾਂ ਖਾਲੀ ਹੋ ਗਈ ਹੈ। ਪਿਆਰਾ ਸਿੰਘ ਰੰਧਾਵਾ ਜਿੱਥੇ ਮਾਂ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਸਨ, ਉੱਥੇ ਆਪਣੇ ਸਮੇਂ ਦੇ ਪ੍ਰਸਿੱਧ ਕਬੱਡੀ ਖਿਡਾਰੀ ਵੀ ਰਹੇ ਹਨ। ਉਹ ਲੰਮੇ ਸਮੇਂ ਤੋਂ ਇੰਗਲੈਂਡ ਕਬੱਡੀ ਫੈਡਰੇਸ਼ਨ ਨਾਲ ਜੁੜੇ ਰਹੇ ਅਤੇ ਵੱਖ-ਵੱਖ ਅਹੁਦਿਆਂ ‘ਤੇ ਰਹਿੰਦੇ ਹੋਏ ਖੇਡ ਦੀ ਤਰੱਕੀ ਲਈ ਅਹਿਮ ਭੂਮਿਕਾ ਨਿਭਾਉਂਦੇ ਰਹੇ। ਉਨ੍ਹਾਂ ਦੀ ਖੇਡ ਪ੍ਰਤੀ ਨਿਭਾਅ, ਤਜਰਬੇ ਅਤੇ ਸੰਗਠਨਕ ਯੋਗਦਾਨ ਨੂੰ ਕਬੱਡੀ ਜਗਤ ਵੱਲੋਂ ਹਮੇਸ਼ਾ ਸਨਮਾਨ ਮਿਲਦਾ ਰਿਹਾ। ਲੈਸਟਰ ਕਬੱਡੀ ਕਲੱਬ ਦੇ ਪ੍ਰਧਾਨ ਵਜੋਂ ਵੀ ਪਿਆਰਾ ਸਿੰਘ ਰੰਧਾਵਾ ਨੇ ਅਹਿਮ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਕਲੱਬ ਨੂੰ ਮਜ਼ਬੂਤ ਬਣਾਉਣ, ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬੀ ਵਿਰਾਸਤੀ ਖੇਡ ਕਬੱਡੀ ਨੂੰ ਵਿਦੇਸ਼ੀ ਧਰਤੀ ‘ਤੇ ਜਿਉਂਦਾ ਰੱਖਣ ਲਈ ਮਹੱਤਵਪੂਰਨ ਯੋਗਦਾਨ ਪਾਇਆ। ਇਸ ਤੋਂ ਇਲਾਵਾ ਉਹ ਕੁਝ ਸਮੇਂ ਲਈ ਸ੍ਰੀ ਅਨੰਦਪੁਰ ਸਾਹਿਬ ਕਬੱਡੀ ਕਲੱਬ ਦੇ ਪ੍ਰਧਾਨ ਵੀ ਰਹੇ, ਜਿੱਥੇ ਉਨ੍ਹਾਂ ਨੇ ਖੇਡ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਾਦਗਾਰ ਭੂਮਿਕਾ ਨਿਭਾਈ। ਜਾਣਕਾਰੀ,ਪਿਆਰਾ ਸਿੰਘ ਰੰਧਾਵਾ ਦਾ ਜੱਦੀ ਪਿੰਡ ਸੈਦੋਵਾਲ ਨਜ਼ਦੀਕ ਨੂਰਮਹਿਲ ਹੈ ਅਤੇ ਉਹ ਲੰਬੇ ਸਮੇਂ ਤੋਂ ਇੰਗਲੈਂਡ ਵਿੱਚ ਰਹਿ ਰਹੇ ਹਨ।
ਮਾਂ ਖੇਡ ਕਬੱਡੀ ਦੇ ਪ੍ਰਮੁੱਖ ਪ੍ਰਮੋਟਰ ਅਤੇ ਲੈਸਟਰ ਕਬੱਡੀ ਕਲੱਬ ਦੇ ਸਾਬਕਾ ਪ੍ਰਧਾਨ ਪਿਆਰਾ ਸਿੰਘ ਰੰਧਾਵਾ ਦੇ ਦੇਹਾਂਤ….
3 months ago
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,844
- India5,165
- India Entertainment129
- India News3,304
- India Sports227
- KHABAR TE NAZAR3
- LIFE66
- Movies48
- Music84
- New Zealand Local News3,015
- NewZealand3,336
- Punjabi Articules7
- Religion1,127
- Sports217
- Sports214
- Technology32
- Travel55
- Uncategorized60
- World2,357
- World News1,964
- World Sports206












