Home » ਇਟਲੀ ”ਚ ਪਾਕਿਸਤਾਨੀਆਂ ਨੇ ਹੀ 4 ਪਾਕਿਸਤਾਨੀ ਖੇਤੀ ਮਜ਼ਦੂਰਾਂ ਨੂੰ ਕਾਰ ਵਿੱਚ ਜਿਉਂਦੇ ਸਾੜਿਆ….
Home Page News India World World News

ਇਟਲੀ ”ਚ ਪਾਕਿਸਤਾਨੀਆਂ ਨੇ ਹੀ 4 ਪਾਕਿਸਤਾਨੀ ਖੇਤੀ ਮਜ਼ਦੂਰਾਂ ਨੂੰ ਕਾਰ ਵਿੱਚ ਜਿਉਂਦੇ ਸਾੜਿਆ….

Spread the news

ਇਟਲੀ ਦੇ ਸੂਬਾ ਕਲਾਬਰੀਆ ਦੇ ਜ਼ਿਲ੍ਹਾ ਕੋਜੇਂਸਾ ਵਿੱਚ ਇੱਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 106 ਨੰਬਰ ਰੋਡ ‘ਤੇ ਸਥਿਤ ਇੱਕ ਪੈਟਰੋਲ ਪੰਪ ਉੱਪਰ 4 ਪ੍ਰਵਾਸੀ ਪਾਕਿਸਤਾਨੀ ਖੇਤੀ ਮਜ਼ਦੂਰਾਂ ਨੂੰ ਇੱਕ ਕਾਰ ਵਿੱਚ ਜਿਉਂਦੇ ਸਾੜ ਕੇ ਮਾਰ ਦਿੱਤਾ ਗਿਆ। ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਕਥਿਤ ਦੋਸ਼ੀ ਵੀ ਪਾਕਿਸਤਾਨੀ ਮੂਲ ਦੇ ਹੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ।

ਘਟਨਾ ਦੀ ਜਾਣਕਾਰੀ ਸਭ ਤੋਂ ਪਹਿਲਾਂ ਅੱਗ ਬੁਝਾਊ ਦਸਤੇ ਨੂੰ ਮਿਲੀ ਸੀ। ਜਦੋਂ ਦਸਤੇ ਨੇ ਕਾਰ ਦੀ ਅੱਗ ‘ਤੇ ਕਾਬੂ ਪਾਇਆ, ਤਾਂ ਅੰਦਰੋਂ ਚਾਰ ਬੁਰੀ ਤਰ੍ਹਾਂ ਸੜੀਆਂ ਹੋਈਆਂ ਲਾਸ਼ਾਂ ਮਿਲਣ ਕਾਰਨ ਸਨਸਨੀ ਫੈਲ ਗਈ। ਕੋਜੇਂਸਾ ਪੁਲਸ ਨੇ ਜਦੋਂ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ, ਤਾਂ ਇਸ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ।

ਸੀਸੀਟੀਵੀ ਫੁਟੇਜ ਵਿੱਚ ਕੈਦ ਹੋਈ ਕਰੂਰਤ
ਵੀਡੀਓ ਨਿਗਰਾਨੀ ਫੁਟੇਜ ਵਿੱਚ ਦੇਖਿਆ ਗਿਆ ਕਿ ਦੋ ਵਿਅਕਤੀ ਗੱਡੀ ਦੇ ਆਲੇ-ਦੁਆਲੇ ਘੁੰਮ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਕਾਰ ਦੇ ਅੰਦਰੋਂ ਦਰਵਾਜ਼ੇ ਬੰਦ ਕਰ ਰਿਹਾ ਸੀ, ਜਦਕਿ ਦੂਜਾ ਕਾਰ ਦੇ ਅਗਲੇ ਹਿੱਸੇ ‘ਤੇ ਕੋਈ ਜਲਣਸ਼ੀਲ ਪਦਾਰਥ ਸੁੱਟ ਰਿਹਾ ਸੀ। ਇਸ ਸਾਜ਼ਿਸ਼ ਤਹਿਤ ਚਾਰਾਂ ਮਜ਼ਦੂਰਾਂ ਨੂੰ ਕਾਰ ਦੇ ਅੰਦਰ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਪੁਲਸ ਨੇ ਦੋਵੇਂ ਸ਼ੱਕੀ ਪਾਕਿਸਤਾਨੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਇਹ ਅਜੇ ਤੱਕ ਇੱਕ ਰਹੱਸ ਬਣਿਆ ਹੋਇਆ ਹੈ ਕਿ ਕਥਿਤ ਦੋਸ਼ੀਆਂ ਨੇ ਅਜਿਹੀ ਬੇਰਹਿਮੀ ਵਾਲੀ ਘਟਨਾ ਨੂੰ ਕਿਉਂ ਅੰਜਾਮ ਦਿੱਤਾ। ਇਸ ਦੁਖਦਾਈ ਘਟਨਾ ਕਾਰਨ ਪੂਰੇ ਇਟਲੀ ਵਿੱਚ ਸੋਗ ਦੀ ਲਹਿਰ ਹੈ ਅਤੇ ਪ੍ਰਵਾਸੀ ਭਾਈਚਾਰਾ ਦੋਸ਼ੀਆਂ ਲਈ ਸਖ਼ਤ ਸਜ਼ਾ ਦੀ ਮੰਗ ਕਰ ਰਿਹਾ ਹੈ।

About the author

dailykhabar

Add Comment

Click here to post a comment