Home » ਖ਼ਰਾਬ ਮੌਸਮ ਦੀ ਮਾਰ ਹੇਠ ਨਿਊਜ਼ੀਲੈਂਡ ਦੇ ਕਈ ਖੇਤਰ, ਵਾਈਟਾਕੀ ਇਲਾਕੇ ‘ਚ ਸਟੇਟ ਆਫ਼ ਐਮਰਜੈਂਸੀ ਲਾਗੂ….
Home Page News New Zealand Local News NewZealand

ਖ਼ਰਾਬ ਮੌਸਮ ਦੀ ਮਾਰ ਹੇਠ ਨਿਊਜ਼ੀਲੈਂਡ ਦੇ ਕਈ ਖੇਤਰ, ਵਾਈਟਾਕੀ ਇਲਾਕੇ ‘ਚ ਸਟੇਟ ਆਫ਼ ਐਮਰਜੈਂਸੀ ਲਾਗੂ….

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਦੇ ਓਟਾਗੋ ਖੇਤਰ ਵਿੱਚ ਹੋ ਰਹੀ ਭਾਰੀ ਬਾਰਸ਼ ਕਾਰਨ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਵਾਈਟਾਕੀ ਵਿੱਚ ਸਟੇਟ ਆਫ਼ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ ਅਤੇ ਓਆਮਾਰੂ ਦੇ ਵੈਟਾਕੀ ਇਵੈਂਟਸ ਸੈਂਟਰ ਵਿੱਚ ਰਾਹਤ ਕੈਂਪ ਖੋਲ੍ਹਿਆ ਗਿਆ ਹੈ। ਕਈ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ ਅਤੇ ਫਾਇਰ ਐਂਡ ਐਮਰਜੈਂਸੀ ਨੇ 60 ਤੋਂ ਵੱਧ ਮਾਮਲਿਆਂ ਵਿੱਚ ਮਦਦ ਕੀਤੀ ਹੈ। ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ, ਜਦਕਿ ਡੁਨੀਡਿਨ ਦੇ ਸਾਰੇ ਕਿੰਡਰਗਾਰਟਨ ਬੰਦ ਹਨ ਅਤੇ ਯੂਨੀਵਰਸਿਟੀ ਆਫ਼ ਓਟਾਗੋ ਨੇ ਵਿਦਿਆਰਥੀਆਂ ਨੂੰ ਘਰੋਂ ਪੜ੍ਹਾਈ ਕਰਨ ਲਈ ਕਿਹਾ ਹੈ।