Amrit wele da mukhwakh shri Harmandar sahib amritsar sahib ji, Ang-729,
06-July-2026
ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ
ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨ੍ਹ੍ਹੀ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹ੍ਹਿ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ਹ੍ਹਿ ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ਹ੍ਹਿ ॥ ਸੇ ਫਲ ਕੰਮਿ ਨ ਆਵਨ੍ਹ੍ਹੀ ਤੇ ਗੁਣ ਮੈ ਤਨਿ ਹੰਨ੍ਹ੍ਹਿ ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥
ਪਦਅਰਥ: ਚਿਲਕਣਾ = ਲਿਸ਼ਕਵਾਂ। ਘੋਟਿਮ = ਮੈਂ ਘੋਟਿਆ, ਮੈਂ ਘਸਾਇਆ। ਕਾਲੜੀ = ਕਾਲੀ ਜੇਹੀ, ਥੋੜੀ ਥੋੜੀ ਕਾਲੀ। ਮਸੁ = ਸਿਆਹੀ। ਸਉ = ਸੌ ਵਾਰੀ। ਤਿਸੁ = ਉਸ ਕੈਂਹ (ਦੇ ਭਾਂਡੇ) ਨੂੰ।੧।
ਸੇਈ = ਉਹ ਹੀ। ਮੈ ਨਾਲਿ ਚਲੰਨ੍ਹ੍ਹਿ = ਮੇਰੇ ਨਾਲ ਸਾਥ ਕਰਦੇ ਹਨ। ਮੰਗੀਐ = ਮੰਗਿਆ ਜਾਂਦਾ ਹੈ। ਖੜੇ = ਖਲੋਤੇ ਹੋਏ, ਅਝੱਕ ਹੋ ਕੇ। ਦਸੰਨ੍ਹ੍ਹਿ = ਦੱਸਦੇ ਹਨ, ਲੇਖਾ ਸਮਝਾਂਦੇ ਹਨ।੧।ਰਹਾਉ।
ਮੰਡਪ = ਮੰਦਰ। ਪਾਸਹੁ = ਪਾਸਿਆਂ ਤੋਂ, ਚੁਫੇਰਿਓਂ। ਚਿਤਵੀਆਹਾ = ਚਿੱਤਰੀਆਂ ਹੋਈਆਂ। ਕੰਮਿ = ਕੰਮ ਵਿਚ। ਆਵਨ੍ਹ੍ਹੀ = ਆਵਨ੍ਹ੍ਹਿ, ਆਉਂਦੀਆਂ। ਵਿਚਹੁ = ਅੰਦਰੋਂ।੨।
ਬਗਾ ਕਪੜੇ = ਬਗਲਿਆਂ ਦੇ ਖੰਭ। ਬਗੇ = ਚਿੱਟੇ। ਮੰਝਿ = ਵਿਚ। ਘੁਟਿ ਘੁਟਿ = (ਗਲੋਂ) ਘੁੱਟ ਘੁੱਟ ਕੇ। ਖਾਵਣੇ = ਖਾਣ ਵਾਲੇ। ਕਹੀਅਨ੍ਹ੍ਹਿ = ਕਹੇ ਜਾਂਦੇ।੩।
ਸਰੀਰੁ ਮੈ = ਮੇਰਾ ਸਰੀਰ। ਮੈਜਨੁ = {मेधाविन्} ਤੋਤੇ। ਭੂਲੰਨ੍ਹ੍ਹਿ = ਭੁਲੇਖਾ ਖਾ ਜਾਂਦੇ ਹਨ। ਤੇ ਗੁਣ = ਉਹੀ ਗੁਣ, ਉਹੋ ਜੇਹੇ ਗੁਣ। ਮੈ ਤਨਿ = ਮੇਰੇ ਸਰੀਰ ਵਿਚ। ਹੰਨ੍ਹ੍ਹਿ = ਹਨ।੪।
ਅੰਧੁਲੈ = ਅੰਨੇ (ਮਨੁੱਖ) ਨੇ। ਡੂਗਰ ਵਾਟ = ਡੁੱਗਰ ਦਾ ਰਸਤਾ, ਪਹਾੜੀ ਰਸਤਾ। ਅਖੀ = ਅੱਖਾਂ ਨਾਲ। ਲੋੜੀ = ਭਾਲਦਾ ਹਾਂ। ਨਾ ਲਹਾ = ਮੈਂ ਲੱਭ ਨਹੀਂ ਸਕਦਾ। ਹਉ = ਮੈਂ। ਕਿਤੁ = ਕਿਸ ਤਰੀਕੇ ਨਾਲ?।੫।
ਚਾਕਰੀਆ = ਲੋਕਾਂ ਦੀਆਂ ਖ਼ੁਸ਼ਾਮਦਾਂ। ਚੰਗਿਆਈਆ = ਬਾਹਰਲੇ ਵਿਖਾਵੇ। ਕਿਤੁ = ਕਿਸ ਕੰਮ? ਜਿਤੁ = ਜਿਸ ਤਰ੍ਹਾਂ।੬।
ਅਰਥ: ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ) । ਜੇ ਮੈਂ ਸੌ ਵਾਰੀ ਭੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤ














Add Comment