ਆਕਲੈਂਡ(ਬਲਜਿੰਦਰ ਰੰਧਾਵਾ) Auckland ਦੇ Henderson ਇਲਾਕੇ ਵਿੱਚ ਇੱਕ ਦੁਕਾਨ ਤੋਂ $6,000 ਤੋਂ ਵੱਧ ਕੀਮਤ ਦੇ Pokémon Cards ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।Police ਮੁਤਾਬਕ ਦੁਕਾਨਦਾਰ ਦਾ ਧਿਆਨ ਕਿਸੇ ਹੋਰ ਪਾਸੇ ਹੋਣ ਦੌਰਾਨ 13 ਸਾਲਾ ਬੱਚਾ ਕਥਿਤ ਤੌਰ ’ਤੇ Pokémon Cards ਨਾਲ ਭਰਿਆ ਇੱਕ ring binder ਲੈ ਕੇ ਚਲਾ ਗਿਆ।
ਜਾਂਚ ਦੌਰਾਨ Police ਨੇ ਸ਼ੱਕੀ ਬੱਚੇ ਦੀ ਪਛਾਣ ਕਰ ਲਈ ਅਤੇ ਵੀਰਵਾਰ ਸਵੇਰੇ ਉਸਦੇ ਘਰ ’ਤੇ search warrant ਲਾਗੂ ਕੀਤਾ। ਕੁਝ cards ਬਰਾਮਦ ਕਰ ਲਏ ਗਏ ਹਨ, ਜਦਕਿ ਕਈ cards ਪਹਿਲਾਂ ਹੀ ਹੋਰ ਲੋਕਾਂ ਨਾਲ ਬਦਲੇ ਜਾ ਚੁੱਕੇ ਸਨ।
13 ਸਾਲਾ ਬੱਚੇ ਨੂੰ ਇਸ ਮਾਮਲੇ ਸਬੰਧੀ Youth Aid ਕੋਲ ਭੇਜਿਆ ਜਾਵੇਗਾ।Police ਨੇ Pokémon Cards ਖਰੀਦਣ ਜਾਂ ਬਦਲਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਜੇ ਕਿਸੇ ਨੂੰ ਲੱਗਦਾ ਹੈ ਕਿ ਉਸ ਕੋਲ ਚੋਰੀ ਕੀਤੇ cards ਪਹੁੰਚੇ ਹਨ ਜਾਂ ਘਟਨਾ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ Police ਨਾਲ online ਜਾਂ 105 ਨੰਬਰ ’ਤੇ ਸੰਪਰਕ ਕਰ ਸਕਦਾ ਹੈ।
13 ਸਾਲਾ ਬੱਚੇ ਨੇ ਆਕਲੈਂਡ ‘ਚ ਇੱਕ ਦੁਕਾਨ ਵਿੱਚੋ 6 ਹਜ਼ਾਰ ਤੋਂ ਵੱਧ ਮੁੱਲ ਦੇ ਕਾਰਡ ਕੀਤੇ ਚੋਰੀ…












