Home » ਅਮਰੀਕਾ ‘ਚ 38 ਲੱਖ ਡਾਲਰ ਦੀ ਕੋਕੀਨ ਸਮੇਤ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ
Home Page News India World World News

ਅਮਰੀਕਾ ‘ਚ 38 ਲੱਖ ਡਾਲਰ ਦੀ ਕੋਕੀਨ ਸਮੇਤ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ

Spread the news

ਅਮਰੀਕਾ ‘ਚ ਸਟੇਟ ਪੁਲਿਸ ਨੇ Putnam County ਵਿੱਚ ਇੱਕ ਟ੍ਰੇਲਰ ਦੇ ਅੰਦਰ ਡਫਲ ਬੈਗਾਂ ਵਿੱਚੋਂ ਲਗਭਗ 38 ਲੱਖ ਡਾਲਰ ਦੀ ਕੋਕੀਨ ਬਰਾਮਦ ਕੀਤੀ ਹੈ।ਬੀਤੇ ਐਤਵਾਰ ਨੂੰ ਇੱਕ ਪੁਲਿਸ ਟਰੂਪਰ ਨੇ Putnam County ਵਿੱਚ I-70 ਹਾਈਵੇਅ ’ਤੇ ਪੂਰਬ ਵੱਲ ਜਾ ਰਹੀ ਇੱਕ ਕਮਰਸ਼ੀਅਲ ਗੱਡੀ ਨੂੰ ਕਮਰਸ਼ੀਅਲ ਮੋਟਰ ਵਹੀਕਲ ਦੀ ਜਾਂਚ ਲਈ ਰੋਕਿਆ। ਜਾਂਚ ਦੌਰਾਨ ਪਤਾ ਲੱਗਿਆ ਕਿ ਗੱਡੀ ਇੰਡਸਟਰੀ ਦੇ ਲੋੜੀਂਦੇ ਮਿਆਰਾਂ ’ਤੇ ਪੂਰੀ ਨਹੀਂ ਉਤਰਦੀ ਸੀ, ਜਿਸ ਕਰਕੇ ਉਸਨੂੰ ਕਬਜ਼ੇ ਵਿੱਚ ਲੈ ਕੇ ਇੰਪਾਊਂਡ ਕਰ ਦਿੱਤਾ ਗਿਆ।ਟਰੂਪਰ ਨੂੰ ਟ੍ਰੇਲਰ ਦੇ ਅੰਦਰੋਂ ਕਈ ਡਫਲ ਬੈਗ ਮਿਲੇ, ਜਿਨ੍ਹਾਂ ਵਿੱਚ 277 ਪੌਂਡ ਕੋਕੀਨ ਪਈ ਹੋਈ ਸੀ।ਪੁਲਿਸ ਮੁਤਾਬਕ, ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ Greenwood ਵਿੱਚ ਰਹਿੰਦਾ ਹੈ ਅਤੇ Memphis, Tennessee ਤੋਂ Indianapolis, Indiana ਤੱਕ ਇੱਕ ਖਾਲੀ ਟ੍ਰੇਲਰ ਲੈ ਕੇ ਜਾ ਰਿਹਾ ਸੀ।ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ Putnam County Jail ਵਿੱਚ ਲੈ ਜਾਇਆ ਗਿਆ।