ਆਕਲੈਂਡ(ਰੰਧਾਵਾ) ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਬੀਤੇ ਕੱਲ੍ਹ ਦੁਪਹਿਰ ਨੂੰ ਆਕਲੈਂਡ ਦੇ ਮਾਊਂਟ ਐਲਬਰਟ ਵਿੱਚ ਇੱਕ ਵਿਅਕਤੀ ਦੀ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ ਹੈ।
ਬਾਲਡਵਿਨ ਐਵੇਨਿਊ ਸਟੇਸ਼ਨ ਦੇ ਨੇੜੇ ਇੱਕ ਰੇਲਵੇ ਕਰਾਸਿੰਗ ‘ਤੇ ਵਾਪਰੇ ਹਾਦਸੇ ਸਬੰਧੀ ਉਨ੍ਹਾਂ ਨੂੰ ਦੁਪਹਿਰ 3.28 ਵਜੇ ਸੂਚਿਤ ਕੀਤਾ ਗਿਆ।ਉਹਨਾਂ ਕਿਹਾ ਕਿਨਦੁੱਖ ਦੀ ਗੱਲ ਹੈ ਕੇ ਇੱਕ ਪੁਰਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਇਸ ਹਾਦਸੇ ਕਾਰਨ ਰੇਲ ਸੇਵਾਵਾਂ ਵਿੱਚ ਵਿਘਨ ਪਿਆ ਸੀ।ਇੱਕ ਬੁਲਾਰੇ ਨੇ ਅੱਜ ਸਵੇਰੇ ਦੱਸਿਆ ਕਿ ਜ਼ਿਆਦਾਤਰ ਰੇਲਗੱਡੀਆਂ ਹੁਣ ਆਮ ਵਾਂਗ ਚੱਲ ਰਹੀਆਂ ਹਨ।
ਆਕਲੈਂਡ ‘ਚ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ












Add Comment