Home » ਪੂਰਬੀ ਆਕਲੈਂਡ ਦੇ ਪਾਕੁਰੰਗਾ ਹਾਈਟਸ ‘ਚ ਵਾਹਨ ਦੀ ਫੇਟ ਵੱਜਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ….
Home Page News New Zealand Local News NewZealand

ਪੂਰਬੀ ਆਕਲੈਂਡ ਦੇ ਪਾਕੁਰੰਗਾ ਹਾਈਟਸ ‘ਚ ਵਾਹਨ ਦੀ ਫੇਟ ਵੱਜਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ….

Spread the news

ਆਕਲੈਂਡ(ਰੰਧਾਵਾ) ਪੂਰਬੀ ਆਕਲੈਂਡ ਦੇ ਪਾਕੁਰੰਗਾ ਹਾਈਟਸ ਵਿੱਚ ਬੀਤੀ ਰਾਤ ਇੱਕ ਕਾਰ ਦੀ ਟੱਕਰ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।ਪੁਲਿਸ ਨੇ ਅੱਜ ਸਵੇਰੇ ਕਿਹਾ ਕਿ ਇੱਕ ਵਾਹਨ ਅਤੇ ਇੱਕ ਪੈਦਲ ਯਾਤਰੀ ਦੇ ਹਾਦਸੇ ਦੀ ਰਿਪੋਰਟ ਮਿਲਣ ‘ਤੇ ਐਮਰਜੈਂਸੀ ਸੇਵਾਵਾਂ ਨੂੰ ਸੋਮਵਾਰ ਰਾਤ 9.05 ਵਜੇ ਬੁਲਾਇਆ ਗਿਆ ਸੀ।ਸੀਰੀਅਸ ਕਰੈਸ਼ ਯੂਨਿਟ ਨੇ ਹਾਜ਼ਰੀ ਭਰੀ ਅਤੇ ਹਾਦਸੇ ਦੇ ਹਾਲਾਤਾਂ ਦੀ ਪੁੱਛਗਿੱਛ ਜਾਰੀ ਹੈ। ਹਾਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਐਂਬੂਲੈਂਸ ਸੇਵਾ ਨੂੰ ਰਾਤ 9.10 ਵਜੇ ਪਾਕੁਰੰਗਾ ਰੋਡ ‘ਤੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ।