ਆਕਲੈਂਡ(ਰੰਧਾਵਾ) ਨਿਊਜ਼ੀਲੈਂਡ ਦੀ TSB Bank ਨੂੰ ਗਾਹਕਾਂ ਤੋਂ ਗਲਤ ਫੀਸ ਵਸੂਲਣ ਦੇ ਮਾਮਲੇ ਵਿੱਚ $1.73 ਮਿਲੀਅਨ ਵਾਪਸ ਕਰਨੇ ਪਏ ਹਨ। Financial Markets Authority (FMA) ਨੇ ਬੈਂਕ ਨੂੰ ਇਸ ਮਾਮਲੇ ਵਿੱਚ ਜਨਤਕ ਚੇਤਾਵਨੀ ਵੀ ਜਾਰੀ ਕੀਤੀ ਹੈ।ਮਾਮਲਾ 30 ਨਵੰਬਰ 2017 ਤੋਂ 20 ਨਵੰਬਰ 2023 ਤੱਕ ਦਾ ਹੈ। ਇਸ ਦੌਰਾਨ TSB ਨੇ ਕੁਝ Business Cheque Transactions ‘ਤੇ 25 ਸੈਂਟ ਦੀ ਫੀਸ ਲਗਾਈ, ਜਦਕਿ ਬੈਂਕ ਦੀਆਂ ਆਪਣੀਆਂ Terms & Conditions ਮੁਤਾਬਕ ਇਨ੍ਹਾਂ ਟ੍ਰਾਂਜ਼ੈਕਸ਼ਨਾਂ ‘ਤੇ ਇਹ ਫੀਸ ਨਹੀਂ ਲੱਗਣੀ ਚਾਹੀਦੀ ਸੀ। ਇਸ ਗਲਤੀ ਨਾਲ 7,309 ਗਾਹਕ ਖਾਤੇ ਪ੍ਰਭਾਵਿਤ ਹੋਏ।FMA ਮੁਤਾਬਕ, ਬੈਂਕ ਨੇ 2017 ਵਿੱਚ ਆਪਣੀਆਂ Business Cheque Terms & Conditions ਬਦਲੀਆਂ ਸਨ, ਪਰ ਬੈਂਕ ਦੇ ਸਿਸਟਮ ਉਨ੍ਹਾਂ ਬਦਲਾਵਾਂ ਨਾਲ ਅਪਡੇਟ ਨਹੀਂ ਹੋਏ। ਨਤੀਜੇ ਵਜੋਂ ਗਾਹਕਾਂ ਨੂੰ ਦੱਸੀ ਗਈ ਫੀਸ ਅਤੇ ਅਸਲ ਵਿੱਚ ਵਸੂਲੀ ਗਈ ਫੀਸ ਵਿੱਚ ਫ਼ਰਕ ਪੈਦਾ ਹੋ ਗਿਆ।
TSB ਨੇ ਕੁੱਲ $1,734,800 ਵਾਪਸ ਕੀਤੇ ਹਨ, ਜਿਸ ਵਿੱਚ $1,425,127 ਗਲਤ ਵਸੂਲ ਕੀਤੀਆਂ ਫੀਸਾਂ, $10,404 ਸੰਬੰਧਿਤ ਵਿਆਜ/ਚਾਰਜ ਅਤੇ $299,269 ਮੁਆਵਜ਼ਾ ਸ਼ਾਮਲ ਹੈ।ਬੈਂਕ ਨੇ ਗਲਤੀ ਲਈ ਪ੍ਰਭਾਵਿਤ ਗਾਹਕਾਂ ਤੋਂ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਫੀਸਾਂ ਦੀ ਸਹੀ ਜਾਣਕਾਰੀ ਅਤੇ ਵਸੂਲੀ ਯਕੀਨੀ ਬਣਾਉਣ ਲਈ ਆਪਣੇ ਪ੍ਰਕਿਰਿਆਵਾਂ ਨੂੰ ਮਜ਼ਬੂਤ ਕੀਤਾ ਗਿਆ ਹੈ।














Add Comment