Home » ਆਕਲੈਂਡ ਦੇ ਇੱਕ ਸ਼ਾਪਿੰਗ ਕੰਪਲੈਕਸ ਵਿੱਚ ਇੱਕ ਵਿਅਕਤੀ ਦੀ ਹੋਈ ਅਚਾਨਕ ਮੌਤ…
Home Page News • New Zealand Local News • NewZealand

ਆਕਲੈਂਡ ਦੇ ਇੱਕ ਸ਼ਾਪਿੰਗ ਕੰਪਲੈਕਸ ਵਿੱਚ ਇੱਕ ਵਿਅਕਤੀ ਦੀ ਹੋਈ ਅਚਾਨਕ ਮੌਤ…

Spread the news


ਆਕਲੈਂਡ(ਰੰਧਾਵਾ) ਅੱਜ ਸਵੇਰੇ ਰੇਮੁਏਰਾ (Remuera) ਸਥਿਤ ਓਰਾਕੇਈ ਬੇਅ ਵਿਲੇਜ (Ōrākei Bay Village) ਸ਼ਾਪਿੰਗ ਕੰਪਲੈਕਸ ਵਿਖੇ ਇੱਕ ਵਿਅਕਤੀ ਦੀ ਅਚਾਨਕ ਮੌਤ ਹੋ ਗਈ।
ਹਾਟੋ ਹੋਨ ਸੇਂਟ ਜੌਨ (Hato Hone St John) ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 8:31 ਵਜੇ ਰੇਮੁਏਰਾ ਵਿੱਚ ਓਰਾਕੇਈ ਰੋਡ ‘ਤੇ ਵਾਪਰੀ ਇੱਕ ਘਟਨਾ ਬਾਰੇ ਸੂਚਨਾ ਮਿਲੀ ਸੀ।ਉਨ੍ਹਾਂ ਨੇ ਇੱਕ ਐਂਬੂਲੈਂਸ ਅਤੇ ਇੱਕ ਓਪਰੇਸ਼ਨ ਮੈਨੇਜਰ ਨੂੰ ਮੌਕੇ ‘ਤੇ ਭੇਜਿਆ ਅਤੇ ਬਾਕੀ ਸਾਰੇ ਸਵਾਲਾਂ ਲਈ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ।ਪੁਲਿਸ ਨੇ ਦੱਸਿਆ ਕਿ ਉਹ ਉਕਤ ਕੰਪਲੈਕਸ ਵਿੱਚ “ਅਚਾਨਕ ਮੌਤ” ਦੇ ਮਾਮਲੇ ਦੀ ਜਾਂਚ ਲਈ ਪਹੁੰਚੇ ਸਨ ਅਤੇ ਇਸ ਵਿੱਚ ਕੋਈ ਸ਼ੱਕੀ ਹਾਲਾਤ ਨਹੀਂ ਪਾਏ ਗਏ।