Home » ਮੈਡ ਸੰਧੂ ਹੱਤਿਆਕਾਂਡ ’ਚ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਦੋ ਗ੍ਰਿਫ਼ਤਾਰ….
Home Page News • India • India News

ਮੈਡ ਸੰਧੂ ਹੱਤਿਆਕਾਂਡ ’ਚ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਦੋ ਗ੍ਰਿਫ਼ਤਾਰ….

Spread the news


ਮਧੂ ਸੂਦਨ ਉਰਫ਼ ਮੈਡ ਸੰਧੂ ਦੀ ਹੱਤਿਆ ਕਰਨ ਵਾਲੇ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਦੋ ਮੁਲਜਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋ ਸ਼ੂਟਰਾਂ ਦੇ ਮੋਬਾਈਲ ‘ਤੇ ਗੱਲਬਾਤ ਦਾ ਰਿਕਾਰਡ ਵੀ ਪੁਲਿਸ ਦੇ ਹੱਥ ਲੱਗਾ ਹੈ।ਸੀਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮਾਮਲੇ ਵਿਚ ਮੁੱਖ ਦੋਸ਼ੀਆਂ ਸ਼ੂਟਰਾਂ ਨੂੰ ਫੜਨਾ ਅਜੇ ਤੱਕ ਬਾਕੀ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਨੂੰ ਰਵਾਨਾ ਕੀਤਾ ਗਿਆ ਹੈ। ਮਾਮਲੇ ਨੂੰ ਲੈ ਕੇ ਪੁਲਿਸ ਦੇ ਹੱਥ ਕਈ ਰਾਜ਼ ਲੱਗੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।ਸੀਪੀ ਨੇ ਦੱਸਿਆ ਕਿ ਸਾਫ਼ ਹੋ ਚੁੱਕਾ ਹੈ ਕਿ ਇਹ ਮੈਡ ਸੰਧੂ ਦੀ ਟਾਰਗੇਟ ਕਿਲਿੰਗ ਕਰਵਾਈ ਗਈ ਹੈ। ਮੁੱਢਲੀ ਜਾਂਚ ਵਿੱਚ ਕਿਸੇ ਤਰ੍ਹਾਂ ਦੇ ਕੱਟੜਪੰਥੀ ਜਾਂ ਫਿਰ ਗਰਮਖ਼ਿਆਲੀ ਜਥੇਬੰਦੀ ਦੀ ਸ਼ਮੂਲੀਅਤ ਨਹੀਂ ਪਾਈ ਗਈ ਹੈ। ਮੇਕਅੱਪ ਆਰਟਿਸਟ ਸੰਧੂ ਵਿਦੇਸ਼ ਬੈਠੇ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਸੀ ਅਤੇ ਮੌਕਾ ਮਿਲਦਿਆਂ ਹੀ ਉਸ ਦੀ ਹੱਤਿਆ ਕਰਵਾ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਸ਼ਾਮ ਬਾਈਕ ’ਤੇ ਸਵਾਰ ਦੋ ਸ਼ੂਟਰਾਂ ਨੇ ਮੈਡ ਸੰਧੂ ਦੀ ਲੋਹਾਰਕਾ ਰੋਡ ’ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।