Home » ਮੈਡ ਸੰਧੂ ਕ.ਤਲ ਮਾਮਲੇ ‘ਚ ਮੁੱਖ ਸ਼ੂ.ਟਰ ਸਮੇਤ ਛੇ ਮੁਲਜ਼ਮ ਗ੍ਰਿਫਤਾਰ, ਪੁਲਿਸ ਮੁਤਾਬਕ ਕਾ.ਤਲਾਂ ਨੇ ਨਾਮ ਬਣਾਉਣ ਲਈ ਕੀਤਾ ਕਤਲ
Home Page News • India • India News

ਮੈਡ ਸੰਧੂ ਕ.ਤਲ ਮਾਮਲੇ ‘ਚ ਮੁੱਖ ਸ਼ੂ.ਟਰ ਸਮੇਤ ਛੇ ਮੁਲਜ਼ਮ ਗ੍ਰਿਫਤਾਰ, ਪੁਲਿਸ ਮੁਤਾਬਕ ਕਾ.ਤਲਾਂ ਨੇ ਨਾਮ ਬਣਾਉਣ ਲਈ ਕੀਤਾ ਕਤਲ

Spread the news

ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦੇ ਕ.ਤਲ ਮਾਮਲੇ ਵਿੱਚ ਸ਼ੂ.ਟਰ ਸਮੇਤ ਛੇ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗੁਜਰਾਤ ਪੁਲਿਸ ਦੀ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਮੁਲਜ਼ਮ ਸ਼ੂ.ਟਰ ਪਰਮਿੰਦਰ ਉਰਫ਼ ਕਾਕਾ ਨੂੰ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਮੁਲਜ਼ਮ 3 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਹੋਏ ਕ.ਤਲ ਵਿੱਚ ਸ਼ਾਮਲ ਸੀ ਅਤੇ ਘਟਨਾ ਤੋਂ ਬਾਅਦ ਗੁਜਰਾਤ ਵਿੱਚ ਲੁਕਿਆ ਹੋਇਆ ਸੀ। ਮੈਡ ਸੰਧੂ ਦੇ ਕ.ਤਲ ਤੋਂ ਬਾਅਦ, ਮੁਲਜ਼ਮ, ਪਰਮਿੰਦਰ ਕਾਕਾ, ਉਰਫ਼ ਪਰਮਿੰਦਰ ਪ੍ਰਸਾਦ, ਗੁਜਰਾਤ ਪਹੁੰਚ ਗਿਆ ਸੀ ਅਤੇ ਅਹਿਮਦਾਬਾਦ ਦੇ ਕਿਸੇ ਹੋਟਲ ਵਿੱਚ ਲੁਕਿਆ ਹੋਇਆ ਸੀ। ਉਸ ਦੀ ਲੋਕੇਸ਼ਨ ਦਾ ਪਤਾ ਲਗਾਉਣ ਤੋਂ ਬਾਅਦ, ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਇੱਕ ਵਿਸ਼ੇਸ਼ ਕਾਰਵਾਈ ਸ਼ੁਰੂ ਕੀਤੀ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀਆਂ ਦੇ ਮੁਤਾਬਕ, ਇਹ ਗ੍ਰਿਫ਼ਤਾਰੀ ਗੁਜਰਾਤ ਪੁਲਿਸ ਅਤੇ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨਾਲ ਮਿਲ ਕੇ ਨਾਲ ਕੀਤੀ ਗਈ ਹੈ। ਇਸ ਤੋਂ ਇਲਾਵਾ ਅਮਨਦੀਪ ਸਿੰਘ, ਪਰਮਵੀਰ ਸਿੰਘ ,ਬਲਜਿੰਦਰ ਸਿੰਘ ਉਰਫ਼ ਲਾਲੀ/ਦਿਲਾਵਰ, ਬਲਰਾਜ ਸਿੰਘ ਉਰਫ਼ ਬੰਟੀ, ਵਿਕਾਸ ਸਿੰਘ ਸ਼ਾਮਲ ਹਨ।